ਕਸ਼ਮੀਰੀ ਹਿੰਦੂਆਂ ਨੂੰ ਬੋਲੇ ਮੋਹਨ ਭਾਗਵਤ- ਕਸ਼ਮੀਰ ''ਚ ਇਸ ਵਾਰ ਅਜਿਹਾ ਵਸਣਾ, ਫਿਰ ਕੋਈ ਉਜਾੜ ਨਾ ਸਕੇ

04/03/2022 4:07:59 PM

ਜੰਮੂ (ਭਾਸ਼ਾ)- ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਉਮੀਦ ਜਤਾਈ ਕਿ ਅੱਤਵਾਦ ਦੀ ਸ਼ੁਰੂਆਤ ਤੋਂ ਬਾਅਦ 1990 ਦੇ ਦਹਾਕੇ 'ਚ ਆਪਣੇ ਘਰਾਂ ਤੋਂ ਵਿਸਥਾਪਿਤ ਹੋਏ ਕਸ਼ਮੀਰੀ ਪੰਡਤ ਜਲਦ ਹੀ ਕਸ਼ਮੀਰ ਘਾਟੀ 'ਚ ਆਪਣੇ ਘਰਾਂ ਨੂੰ ਵਾਪਸ ਪਰਤਣਗੇ। ਭਾਗਵਤ ਨੇ ਇੱਥੇ ਨਵਰੇਹ ਸਮਾਰੋਹ ਦੇ ਆਖ਼ਰੀ ਦਿਨ ਵੀਡੀਓ ਕਾਨਫਰੰਸ ਰਾਹੀਂ ਕਸ਼ਮੀਰੀ ਹਿੰਦੂ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਮੈਨੂੰ ਲੱਗਦਾ ਹੈ ਕਿ ਉਹ ਦਿਨ ਬਹੁਤ ਕਰੀਬ ਹੈ, ਜਦੋਂ ਕਸ਼ਮੀਰੀ ਪੰਡਤ ਆਪਣੇ ਘਰਾਂ ਨੂੰ ਵਾਪਸ ਪਰਤਣਗੇ ਅਤੇ ਮੈਂ ਚਾਹੁੰਦਾ ਹਾਂ ਕਿ ਉਹ ਦਿਨ ਜਲਦ ਆਏ।'' ਭਾਗਵਤ ਨੇ ਕਿਹਾ ਕਿ ਵਿਵੇਕ ਅਗਨੀਹੋਤਰੀ ਵਲੋਂ ਬਣਾਈ ਗਈ 'ਦਿ ਕਸ਼ਮੀਰ ਫਾਈਲਜ਼' ਨੇ ਕਸ਼ਮੀਰੀ ਪੰਡਤਾਂ ਦੀ ਸੱਚੀ ਤਸਵੀਰ ਅਤੇ 1990 ਦੇ ਦਹਾਕੇ 'ਚ ਕਸ਼ਮੀਰ ਘਾਟੀ ਤੋਂ ਉਨ੍ਹਾਂ ਦੇ ਪਲਾਇਨ ਦਾ ਖੁਲਾਸਾ ਕੀਤਾ ਹੈ। ਇਹ ਫਿਲਮ 11 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਇਸ 'ਚ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਪਲੱਵੀ ਜੋਸ਼ੀ, ਦਰਸ਼ਨ ਕੁਮਾਰ ਅਤੇ ਹੋਰ ਸ਼ਾਮਲ ਹਨ।

ਆਰ.ਐੱਸ.ਐੱਸ. ਮੁਖੀ ਨੇ ਕਿਹਾ,''ਅੱਜ, ਹਰ ਭਾਰਤੀ ਕਸ਼ਮੀਰੀ ਪੰਡਤਾਂ ਦੇ ਪਲਾਇਨ ਦੀ ਸੱਚਾਈ ਬਾਰੇ ਜਾਣਦਾ ਹੈ। ਇਹੀ ਉਹ ਸਮਾਂ ਹੈ, ਜਦੋਂ ਕਸ਼ਮੀਰੀ ਪੰਡਤਾਂ ਨੂੰ ਆਪਣੇ ਘਰਾਂ 'ਚ ਇਸ ਤਰ੍ਹਾਂ ਵਾਪਸ ਆਉਣਾ ਹੋਵੇਗਾ ਕਿ ਉਹ ਭਵਿੱਖ 'ਚ ਫਿਰ ਕਦੇ ਉਖੜ ਨਾ ਜਾਣ।'' ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰੀ ਪੰਡਤਾਂ ਨੂੰ ਆਪਣੇ ਵਤਨ ਵਰਤਣ ਦਾ ਸੰਕਲਪ ਲੈਣਾ ਚਾਹੀਦਾ ਤਾਂ ਕਿ ਜਲਦ ਹੀ ਹਾਲਾਤ ਬਦਲ ਸਕਣ। ਮੋਹਨ ਭਾਗਵਤ ਨੇ ਕਿਹਾ,''ਕੁਝ ਇਸ ਫਿਲਮ ਦੇ ਸਮਰਥਨ 'ਚ ਹਨ ਅਤੇ ਕੁਝ ਇਸ ਨੂੰ ਅੱਧਾ ਸੱਚ ਦੱਸ ਰਹੇ ਹਨ ਪਰ ਇਸ ਦੇਸ਼ ਦੇ ਆਮ ਲੋਕਾਂ ਦੀ ਰਾਏ ਹੈ ਕਿ ਇਸ ਫਿਲਮ ਨੇ ਕਠੋਰ ਸੱਚਾਈ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ।'' ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਕਸ਼ਮੀਰੀ ਪੰਡਤਾਂ ਨੂੰ ਜਾਣ ਲਈ ਮਜ਼ਬੂਰ ਨਹੀਂ ਕਰ ਸਕਦਾ ਹੈ ਅਤੇ ਜੇਕਰ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਨਤੀਜੇ ਭੁਗਤਣੇ ਹੋਣਗੇ।


DIsha

Content Editor

Related News