ਕੋਰੋਨਾ ਵਾਇਰਸ ਕਾਰਣ ਮੋਦੀ ਇਸ ਵਾਰ ਹੋਲੀ ਮਿਲਨ ਸਮਾਰੋਹ ’ਚ ਨਹੀਂ ਲੈਣਗੇ ਹਿੱਸਾ

Wednesday, Mar 04, 2020 - 11:08 PM (IST)

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਵਾਰ ਕਿਸੇ ਵੀ ਹੋਲੀ ਮਿਲਨ ਸਮਾਰੋਹ ’ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ ਕਿਉਂਕਿ ਮਾਹਿਰਾਂ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੱਡੀ ਗਿਣਤੀ ’ਚ ਲੋਕਾਂ ਦੇ ਇਕੱਠਾਂ ਵਾਲੇ ਪ੍ਰੋਗਰਾਮਾਂ ਨੂੰ ਘੱਟ ਕਰਨ ਦੀ ਸਲਾਹ ਦਿੱਤੀ ਹੈ। ਇਸ ਕਾਰਣ ਹੋਲੀ ਨਾਲ ਸਬੰਧਤ ਸਮਾਰੋਹ ’ਚ ਹਿੱਸਾ ਨਹੀਂ ਲਵਾਂਗਾ, ਹੌਲੀ 10 ਮਾਰਚ ਨੂੰ ਹੈ।

ਨੱੱਢਾ ਅਤੇ ਸ਼ਾਹ ਵੀ ਨਹੀਂ ਮਨਾਉਣਗੇ ਹੋਲੀ
ਇਸ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਹੈ ਕਿ ਉਹ ਇਸ ਵਾਰ ਹੋਲੀ ਮਿਲਨ ਪ੍ਰੋਗਰਾਮ ਆਯੋਜਿਤ ਨਹੀਂ ਕਰਨਗੇ। ਨੱਢਾ ਨੇ ਕਿਹਾ ਕਿ ਸਮੁੱਚੀ ਦੁਨੀਆ ’ਚ ਕੋਰੋਨਾ ਵਾਇਰਸ ’ਤੇ ਕੰਟਰੋਲ ਕਰਨ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ। ਇਸ ਨੂੰ ਧਿਆਨ ’ਚ ਰਖਦਿਆਂ ਮੈਂ ਇਸ ਵਾਰ ਹੋਲੀ ਨਹੀਂ ਮਨਾਵਾਂਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਇਸ ਵਾਰ ਹੋਲੀ ਦੇ ਮੌਕੇ ’ਤੇ ਜਨਤਕ ਪ੍ਰੋਗਰਾਮ ਆਯੋਜਿਤ ਨਾ ਕਰਨ ਲਈ ਕਿਹਾ ਹੈ।


Inder Prajapati

Content Editor

Related News