ਨੈਸ਼ਨਲ ਹੈਰਾਲਡ ਦੀ ਆੜ ''ਚ ਸਾਡੀ ਆਵਾਜ਼ ਦਬਾਉਣਾ ਚਾਹੁੰਦੇ ਹਨ PM ਮੋਦੀ : ਰਣਦੀਪ ਸੁਰਜੇਵਾਲਾ

Wednesday, Jun 01, 2022 - 03:52 PM (IST)

ਨੈਸ਼ਨਲ ਹੈਰਾਲਡ ਦੀ ਆੜ ''ਚ ਸਾਡੀ ਆਵਾਜ਼ ਦਬਾਉਣਾ ਚਾਹੁੰਦੇ ਹਨ PM ਮੋਦੀ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਉਹ ਨੈਸ਼ਨਲ ਹੈਰਾਲਡ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੇਤ ਪਾਰਟੀ ਨੇਤਾ ਰਾਹੁਲ ਗਾਂਧੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਨੋਟਿਸ ਭੇਜ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਂਗਰਸ ਅਜਿਹੇ ਹੱਥਕੰਡਿਆਂ ਤੋਂ ਡਰਨ ਵਾਲੀ ਨਹੀਂ ਹੈ। ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਅਤੇ ਸੀਨੀਅਰ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਬੁੱਧਵਾਰ ਨੂੰ ਇੱਥੇ ਪਾਰਟੀ ਹੈੱਡਕੁਆਰਟਰ 'ਚ ਸਾਂਝੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਬ੍ਰਿਟਿਸ਼ ਨੇ ਆਜ਼ਾਦੀ ਤੋਂ ਪਹਿਲਾਂ ਨੈਸ਼ਨਲ ਹੈਰਾਲਡ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕੀਤਾ ਸੀ ਅਤੇ ਅੱਜ ਫਿਰ ਉਸ ਬ੍ਰਿਟਿਸ਼ ਦਾ ਸਮਰਥਨ ਕਰਨ ਲਈ ਵਿਚਾਰਧਾਰਾ 'ਆਜ਼ਾਦੀ ਅੰਦੋਲਨ ਦੀ ਆਵਾਜ਼' ਨੂੰ ਦਬਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਇਸ ਸਾਜ਼ਿਸ਼ ਦਾ ਮੁਖੀ ਮੋਦੀ ਖੁਦ ਹੈ ਅਤੇ ਇਸ ਲਈ ਉਹ ਈ.ਡੀ. ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਨੈਸ਼ਨਲ ਹੈਰਾਲਡ ਕੇਸ: ED ਨੇ ਭੇਜਿਆ ਸੰਮਨ, ਸੋਨੀਆ ਗਾਂਧੀ ਅਤੇ ਰਾਹੁਲ ਦੀਆਂ ਵਧੀਆਂ ਮੁਸ਼ਕਲਾਂ

ਉਨ੍ਹਾਂ ਕਿਹਾ,''ਭਾਜਪਾ ਜਿਹੜੀ ਵਿਚਾਰਧਾਰਾ ਤੋਂ ਆਉਂਦੀ ਹੈ, ਉਸ ਮਾਨਸਿਕਤਾ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਅਤੇ ਅੱਜ ਵੀ 'ਗੁਲਾਮੀ ਦੀ ਪ੍ਰਤੀਕ' ਉਹ ਮਾਨਸਿਕਤਾ 'ਆਜ਼ਾਦੀ ਦੀਆਂ ਕੁਰਬਾਨੀਆਂ' ਤੋਂ ਬਦਲਾ ਲੈ ਰਹੀ ਹੈ। ਇਸ ਵਾਰ ਉਨ੍ਹਾਂ ਨੇ ਇਕ 'ਕਾਇਰਾਨਾ ਅਤੇ ਡਰਪੋਕ ਸਾਜਿਸ਼' ਰਚੀ ਹੈ। ਨੈਸ਼ਨਲ ਹੈਰਾਲਡ ਮਾਮਲੇ 'ਚ ਹੁਣ ਨਰਿੰਦਰ ਮੋਦੀ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਈ.ਡੀ. ਤੋਂ ਨੋਟਿਸ ਜਾਰੀ ਕਰਵਾਇਆ ਹੈ।'' ਕਾਂਗਰਸ ਨੇਤਾਵਾਂ ਨੇ ਕਿਹਾ ਕਿ ਅੰਗਰੇਜ਼ੀ ਹਕੂਮਤ ਦੀ ਜੜ੍ਹ ਉਖਾੜਨ ਲਈ ਕਾਂਗਰਸ ਨੇ 1937 'ਚ 'ਨੈਸ਼ਨਲ ਹੈਰਾਲਡ' ਅਖ਼ਬਾਰ ਸ਼ੁਰੂ ਕੀਤੀ ਸੀ, ਜਿਸ ਦੀ ਪ੍ਰਣੇਤਾ ਮਹਾਤਮਾ ਗਾਂਧੀ, ਪੰਡਿਤ ਨਹਿਰੂ, ਸਰਦਾਰ ਪਟੇਲ, ਪੁਰਸ਼ੋਤਮ ਦਾਸ ਟੰਡਨ, ਆਚਾਰੀਆ ਨਰੇਂਦਰ ਦੇਵ, ਰਫ਼ੀ ਅਹਿਮਦ ਕਿਦਵਈ ਵਰਗੇ ਕਈ ਵੱਡੇ ਨੇਤਾ ਸਨ। ਅੰਗਰੇਜ਼ਾਂ ਨੂੰ ਇਸ ਅਖ਼ਬਾਰ ਤੋਂ ਖ਼ਤਰਾ ਸੀ, ਇਸ ਲਈ ਉਨ੍ਹਾਂ ਨੇ 'ਭਾਰਤ ਛੱਡੋ ਅੰਦੋਲਨ' ਦੌਰਾਨ ਨੈਸ਼ਨਲ ਹੈਰਾਲਡ 'ਤੇ ਪਾਬੰਦੀ ਲਗਾ ਦਿੱਤੀ ਅਤੇ ਇਹ ਪਾਬੰਦੀ 1945 ਤੱਕ ਜਾਰੀ ਰਹੀ।

ਇਹ ਵੀ ਪੜ੍ਹੋ : ਰਾਹੁਲ ਦਾ PM ਮੋਦੀ 'ਤੇ ਨਿਸ਼ਾਨਾ, ਕਿਹਾ- ਕਸ਼ਮੀਰੀ ਪੰਡਿਤ ਧਰਨੇ 'ਤੇ ਹਨ, ਭਾਜਪਾ ਜਸ਼ਨ ਮਨਾਉਣ 'ਚ ਰੁਝੀ


author

DIsha

Content Editor

Related News