ਮੋਦੀ ਐਤਵਾਰ ਭਾਰਤੀ ਫੌਜ ਨੂੰ ਸੌਂਪਣਗੇ ਅਰਜੁਨ ਟੈਂਕ

Saturday, Feb 13, 2021 - 01:57 AM (IST)

ਨਵੀਂ ਦਿੱਲੀ - ਦੇਸ਼ ਦੀ ਸਰਹੱਦ 'ਤੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦੇਣ ਲਈ ਐਤਵਾਰ ਭਾਰਤੀ ਫੌਜ ਨੂੰ 'ਮੇਕ ਇਨ ਇੰਡੀਆ' ਅਰਜੁਨ ਮਾਰਕ ਏ1 ਟੈਂਕ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਐਤਵਾਰ ਇਨ੍ਹਾਂ ਟੈਂਕਾਂ ਨੂੰ ਫੌਜ ਨੂੰ ਸੌਂਪਣਗੇ। ਦੱਸ ਦਈਏ ਕਿ ਹਾਲ ਹੀ ਵਿਚ ਰੱਖਿਆ ਮੰਤਰਾਲਾ ਦੀ ਬੈਠਕ ਵਿਚ 118 ਉੱਨਤ ਅਰਜੁਨ ਮਾਰਕ ਏ1 ਟੈਂਕਾਂ ਨੂੰ ਭਾਰਤੀ ਫੌਜ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਨ੍ਹਾਂ 118 ਟੈਂਕਾਂ ਦੀ ਲਾਗਤ 8400 ਕਰੋੜ ਰੁਪਏ ਹੈ।

ਇਨ੍ਹਾਂ ਟੈਂਕਾਂ ਦੇ ਮਿਲਣ ਤੋਂ ਬਾਅਦ ਭਾਰਤੀ ਫੌਜ ਜ਼ਮੀਨ 'ਤੇ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਜ਼ਬੂਤ ਹੋ ਜਾਵੇਗੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਚੇੱਨਈ ਦੇ ਅਵਾੜੀ ਵਿਚ ਟੈਂਕ ਪ੍ਰੋਡੱਕਸ਼ਨ ਯੂਨਿਟ ਵਿਚ ਅਪਡੇਟੇਡ ਵਰਜਨ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News