ਹੋਰਾਂ ਲਈ ਤੋੜੇ ਪ੍ਰੋਟੋਕਾਲ ਪਰ ਟਰੂਡੋ ਦੇ ਸਵਾਗਤ ਲਈ ਨਹੀਂ ਪੁੱਜੇ ਮੋਦੀ

02/18/2018 1:42:39 AM

ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹਿੱਤ ਲਈ ਕਦੇ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ, ਇਥੇ ਤਕ ਕਿ ਵਿਦੇਸ਼ੀ ਵਿਸ਼ੇਸ਼ ਮਹਿਮਾਨਾਂ ਦੇ ਸਵਾਗਤ ਲਈ ਪ੍ਰੋਟੋਕਾਲ ਤਕ ਦੀ ਪਰਵਾਹ ਨਹੀਂ ਕਰਦੇ। ਜਦੋਂ ਵੀ ਕੋਈ ਵਿਦੇਸ਼ੀ ਮਹਿਮਾਨ ਭਾਰਤ ਆਉਂਦਾ ਹੈ ਤਾਂ ਪੀ.ਐੱਮ. ਨਰਿੰਦਰ ਮੋਦੀ ਖੁਦ ਜਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਨ ਤੇ ਉਨ੍ਹਾਂ ਵੱਲੋਂ ਮਹਿਮਾਨਾਂ ਨੂੰ ਪਾਈ ਜੱਫੀ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ। ਪਰ ਇਸ ਵਾਰ ਬਿਲਕੁਲ ਉਲਟ ਦੇਖਣ ਨੂੰ ਮਿਲਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ 'ਤੇ ਆਏ ਤਾਂ ਪੀ.ਐੱਮ. ਮੋਦੀ ਉਨ੍ਹਾਂ ਦੇ ਸਵਾਗਤ ਲਈ ਨਹੀਂ ਪਹੁੰਚੇ। ਆਓ ਜਾਣਦੇ ਹਾਂ ਕਿ ਕਦੋਂ-ਕਦੋਂ ਪੀ.ਐੱਮ. ਮੋਦੀ ਨੇ ਪ੍ਰੋਟੋਕਾਲ ਦੀ ਪਰਵਾਹ ਨਹੀਂ ਕੀਤੀ।
1. ਜਨਵਰੀ 2015
PunjabKesari
ਜਦੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਪਹੁੰਚੇ ਤਾਂ ਪੀ.ਐੱਮ. ਨਰਿੰਦਰ ਮੋਦੀ ਨੇ ਏਅਰਪੋਰਟ 'ਤੇ ਪ੍ਰੋਟੋਕਾਲ ਤੋੜਦੇ ਹੋਏ ਖੁਦ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

2. ਫਰਵਰੀ 2016
PunjabKesari
ਜਦੋਂ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਤੇ ਯੂ.ਏ.ਈ. ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜਯਾਦ ਅਲ ਨਹਯਾਨ ਦਾ ਦਿੱਲੀ ਏਅਰਪੋਰਟ 'ਤੇ ਪ੍ਰੋਟੋਕਾਲ ਦੀ ਪਰਵਾਹ ਨਾ ਕਰਦੇ ਹੋਏ ਕੀਤਾ ਸਵਾਗਤ।

3. ਸਤੰਬਰ 2017
PunjabKesari
ਜਦੋਂ ਪ੍ਰਧਾਨ ਮੰਤਰੀ ਨਰਿੰਜਰ ਮੋਦੀ ਖੁਦ ਜਾਪਾਨ ਦੇ ਪੀ.ਐੱਮ. ਸ਼ਿੰਜੋ ਆਬੇ ਦਾ ਸਵਾਗਤ ਕਰਨ ਲਈ ਅਹਿਮਦਾਬਾਦ ਏਅਰਪੋਰਟ ਪਹੁੰਚੇ। ਇਸ ਦੌਰਾਨ ਜਾਪਾਨੀ ਪੀ.ਐੱਮ. ਸ਼ਿੰਜੋ ਆਬੇ ਨੇ ਮੁੰਬਈ-ਅਹਿਮਦਾਬਾਦ 'ਬੁਲੇਟ ਟਰੇਨ' ਪ੍ਰਾਜੈਕਟ ਦਾ ਉਦਘਾਟਨ ਕੀਤਾ ਸੀ।

4. ਜਨਵਰੀ 2018
PunjabKesari
14 ਜਨਵਰੀ 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਿਨਯਾਹੂ ਨੂੰ ਰਿਸੀਵ ਕਰਨ ਲਈ ਏਅਰਪੋਰਟ ਪਹੁੰਚੇ ਤਾਂ ਦੋਹਾਂ ਦੇਸ਼ਾਂ ਵਿਚਾਲੇ ਕਾਫੀ ਗਰਮਾਹਟ ਦੇਖਣ ਨੂੰ ਮਿਲੀ।


Related News