PM ਮੋਦੀ ਨੇ ਸੰਸਦ ਨੂੰ ਬਣਾ ਦਿੱਤਾ ਹੈ ਤਾੜੀਆਂ ਦਾ ਮੰਚ : ਮਲਿਕਾਰਜੁਨ ਖੜਗੇ
Wednesday, Jan 10, 2024 - 04:05 PM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਨੂੰ ਵਧਾਈਆਂ ਅਤੇ ਤਾੜੀਆਂ ਦਾ ਮੰਚ ਬਣਾ ਦਿੱਤਾ ਹੈ ਅਤੇ ਇਹ ਸਵੀਕਾਰ ਨਹੀਂ ਹੈ, ਇਸ ਲਈ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਚੁੱਕਣ ਲਈ ਕਾਂਗਰਸ ਪਾਰਟੀ ਨੂੰ ਜਨਤਾ ਵਿਚਾਲੇ ਜਾਣਾ ਹੋਵੇਗਾ। ਖੜਗੇ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੰਦਰਭ 'ਚ ਇੱਥੇ ਆਯੋਜਿਤ ਪਾਰਟੀ ਦੇ ਕੇਂਦਰੀ ਅਹੁਦਾ ਅਧਿਕਾਰੀਆਂ ਦੀ ਬੈਠਕ 'ਚ ਇਹ ਗੱਲ ਕਹੀ। ਉਨ੍ਹਾਂ ਨੇ ਆਪਣੇ ਉਦਘਾਟਨ ਭਾਸ਼ਣ 'ਚ ਆਮ ਆਦਮੀ ਦੇ ਮੁੱਦਿਆਂ 'ਤੇ ਧਿਆਨ ਨਹੀਂ ਦੇਣ ਅਤੇ ਨਵੇਂ ਚੁਣੇ ਵਿਰੋਧੀ ਮੈਂਬਰਾਂ ਨੂੰ ਆਪਣੀ ਆਵਾਜ਼ ਚੁੱਕਣ ਤੋਂ ਚੁੱਪ ਕਰਵਾਉਣ ਲਈ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਨੇ ਸੰਸਦ ਨੂੰ ਵਧਾਈਆਂ ਅਤੇ ਤਾੜੀਆਂ ਦਾ ਮੰਚ ਬਣਾ ਦਿੱਤਾ ਹੈ ਅਤੇ ਇਹ ਸਵੀਕਾਰਯੋਗ ਨਹੀਂ ਹੈ। ਇਸ ਲਈ ਜਨਤਾ ਨਾਲ ਜੁੜੇ ਮੁੱਦੇ ਚੁੱਕਣ ਲਈ ਸਾਨੂੰ ਜਨਤਾ ਵਿਚਾਲੇ ਜਾਣਾ ਹੋਵੇਗਾ।''
ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ
ਉਨ੍ਹਾਂ ਕਿਹਾ,''ਤੁਸੀਂ ਸਾਰੇ ਤੱਥ ਤੋਂ ਜਾਣੂ ਹੋ ਕਿ ਦੇਸ਼ ਨੂੰ ਤਬਦੀਲੀ ਦੀ ਲੋੜ ਹੈ ਅਤੇ ਇਸ ਨੂੰ ਸੰਭਵ ਬਣਾਉਣ ਲਈ ਸਾਨੂੰ ਜ਼ਮੀਨੀ ਪੱਧਰ 'ਤੇ ਦਿਨ-ਰਾਤ ਕੰਮ ਕਰਨਾ ਹੋਵੇਗਾ ਅਤੇ ਲੋਕਾਂ ਦਾ ਭਰੋਸਾ ਜਿੱਤਣਾ ਹੋਵੇਗਾ। ਰਾਹੁਲ ਗਾਂਧੀ ਨੇ ਸਮਾਜਿਕ, ਵਿੱਤੀ ਨਿਆਂ, ਮਹਿੰਗਾਈ, ਬੇਰੁਜ਼ਗਾਰੀ, ਜਾਤੀ ਆਧਾਰਤ ਜਨਗਣਨਾ ਅਤੇ ਦੇਸ਼ ਦੇ ਲੋਕਾਂ ਦੇ ਸਾਹਮਣੇ ਆਉਣ ਵਾਲੇ ਹੋਰ ਮੁੱਦਿਆਂ ਨੂੰ ਚੁੱਕਣ ਲਈ ਯਾਤਰਾ ਨੂੰ ਚੁਣਿਆ ਹੈ।'' ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅੱਜ ਸਥਿਤੀ ਵੱਖ ਹੈ ਅਤੇ ਵਿਰੋਧੀ ਇੰਡੀਆ ਗਠਜੋੜ ਵਜੋਂ ਇਕਜੁਟ ਹੈ। ਇਸ ਇਕਜੁਟਤਾ ਨਾਲ ਭਾਜਪਾ 'ਚ ਭਰਮ ਦੀ ਸਥਿਤੀ ਦੇਖੀ ਜਾ ਸਕਦੀ ਹੈ ਅਤੇ ਉਸ ਨੂੰ ਹੁਣ ਵਿਰੋਧੀ ਗਠਜੋੜ ਦੀ ਤਾਕਤ ਦਾ ਅਹਿਸਾਸ ਹੋ ਗਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਕੋਲ ਦੇਸ਼ ਨੂੰ ਦੱਸਣ ਲਈ ਕੋਈ ਸਫ਼ਲਤਾ ਦੀ ਕਹਾਣੀ ਨਹੀਂ ਹੈ ਸਗੋਂ ਉਸ ਨੇ ਦੇਸ਼ ਦੀ ਪਿਛਲੇ 70 ਸਾਲਾਂ 'ਚ ਕਮਾਈ ਸਾਰੀ ਜਾਇਦਾਦ ਆਪਣੇ ਕੁਝ ਚੁਨਿੰਦਾ ਦੋਸਤਾਂ ਨੂੰ ਦੇ ਕੇ ਬਰਬਾਰ ਕਰ ਦਿੱਤੀ ਹੈ। ਕਾਂਗਰਸ ਨੂੰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ ਅਤੇ ਸਰੋਜਿਨੀ ਨਾਇਡੂ ਵਰਗੇ ਮਹਾਨ ਨੇਤਾਵਾਂ ਦੇ ਦਿਖਾਏ ਰਸਤੇ 'ਤੇ ਤੁਰਨਾ ਚਾਹੀਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8