ਮੋਦੀ ਕੋਲ 1 ਕਰੋੜ 13 ਹਜ਼ਾਰ ਦੀ ਜਾਇਦਾਦ
Friday, Sep 22, 2017 - 11:04 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕੁਲ 1 ਕਰੋੜ 13 ਹਜ਼ਾਰ ਰੁਪਏ ਮੁੱਲ ਦੀ ਜਾਇਦਾਦ ਹੈ, ਜਿਸ ਵਿਚ ਡੇਢ ਲੱਖ ਰੁਪਏ ਦੀ ਨਗਦ ਰੁਕਮ ਹੈ। ਸ਼੍ਰੀ ਮੋਦੀ ਵਲੋਂ ਇਕ ਸਰਕਾਰੀ ਵੈੱਬਸਾਈਟ 'ਤੇ ਪਾਈ ਗਈ ਜਾਣਕਾਰੀ ਅਨੁਸਾਰ 31 ਮਾਰਚ 2017 ਤਕ ਉਨ੍ਹਾਂ ਦੀ ਕੁੱਲ ਜਾਇਦਾਦ ਦੀ ਕੀਮਤ 1 ਕਰੋੜ 13 ਹਜ਼ਾਰ 403 ਰੁਪਏ ਸੀ, ਜਿਨ੍ਹਾਂ 'ਚ ਡੇਢ ਲੱਖ ਰੁਪਏ ਦੀ ਰਕਮ ਨਗਦ ਹੈ। ਇਸ ਤੋਂ ਪਿਛਲੇ ਵਿੱਤੀ ਵਰ੍ਹੇ ਵਿਚ ਇਹ ਰਕਮ 89 ਹਜ਼ਾਰ 700 ਰੁਪਏ ਸੀ। ਵੈੱਬਸਾਈਟ 'ਤੇ ਸ਼੍ਰੀ ਮੋਦੀ ਦੇ ਇਲਾਵਾ ਵਿੱਤ ਮੰਤਰੀ ਅਰੁਣ ਜੇਤਲੀ ਦੀ 67.62 , ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ 5.33 ਅਤੇ ਮਨੁੱਖ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਦੀ ਇਕ 1.55 ਕਰੋੜ ਰੁਪਏ ਹੈ।
