ਮੋਦੀ ਸਰਕਾਰ ਨੇ ਮਿਜ਼ੋਰਮ ''ਚ ਵਿਕਾਸ ਪ੍ਰੋਜੈਕਟਾਂ ਨੂੰ ਦੁੱਗਣਾ ਕੀਤਾ-ਸ਼ਾਹ

10/05/2019 2:28:38 PM

ਆਈਜੋਲ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਸ਼ਨੀਵਾਰ ਨੂੰ ਕਿਹਾ ਹੈ ਕਿ ਭਾਜਪਾ ਨੀਤ ਕੇਂਦਰ ਸਰਕਾਰ ਨੇ ਮਿਜ਼ੋਰਮ 'ਚ ਯੂ. ਪੀ. ਏ ਸਰਕਾਰ ਦੇ ਮੁਕਾਬਲੇ 'ਚ ਦੁੱਗਣੇ ਪ੍ਰੋਜੈਕਟਾਂ ਦਾ ਵਿਕਾਸ ਕੀਤਾ ਹੈ। ਦੱਸ ਦੇਈਏ ਕਿ ਅੱਜ ਸ਼ਾਹ ਮਿਜ਼ੋਰਮ ਦੀ ਰਾਜਧਾਨੀ ਆਈਜੋਲ 'ਚ ਉੱਤਰ-ਪੂਰਬੀ ਕੌਂਸਲ ਵੱਲੋਂ ਆਯੋਜਿਤ ਹੈਂਡਲੂਮ ਅਤੇ ਹੈਂਡੀਕ੍ਰਾਫਟ ਪ੍ਰਦਰਸ਼ਨੀ ਸਮਾਰੋਹ 'ਚ ਪਹੁੰਚੇ। ਉੱਥੇ ਉਨ੍ਹਾਂ ਨੇ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਸੂਬੇ 'ਚ ਬਾਂਸ ਦੇ ਉਤਪਾਦਨ ਦੀ ਕਾਫੀ ਸੰਭਾਵਨਾ ਹੈ ਅਤੇ ਇਸ ਦੇ ਨਿਵਾਸੀ ਹੱਥਾਂ ਨਾਲ ਵਸਤੂਆਂ ਦੇ ਨਿਰਮਾਣ ਅਤੇ ਵਿਕਰੀ ਰਾਹੀਂ ਖੁਦ ਆਤਮ ਨਿਰਭਰ ਬਣ ਸਕਦੇ ਹਨ। ਉਹ ਉੱਤਰ- ਪੂਰਬੀ ਪ੍ਰੀਸ਼ਦ ਦੇ ਪ੍ਰਧਾਨ ਵੀ ਹਨ। 

ਗ੍ਰਹਿ ਮੰਤਰੀ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਜੋਰਮਥੰਗਾ ਸੂਬੇ ਦੇ ਵਿਕਾਸੇ ਲਈ ਕੰਮ ਕਰ ਰਹੇ ਹਨ। ਜੋਰਮਥੰਗਾ ਨੇ ਉਮੀਦ ਜਤਾਈ ਹੈ ਕਿ ਵਿਕਾਸ ਦੀ ਉੱਚ ਸੰਭਾਵਨਾ ਵਾਲਾ ਮਿਜ਼ੋਰਮ ਕੇਂਦਰ ਦੀ ਸਹਾਇਤਾ ਨਾਲ ਦੇਸ਼ 'ਚ ਸਭ ਤੋਂ ਜ਼ਿਆਦਾ ਘਰੇਲੂ ਉਤਪਾਦਕ ਸੂਬਾ (ਜੀ. ਐੱਸ. ਡੀ. ਪੀ) ਹਾਸਲ ਕਰੇਗਾ। ਪ੍ਰਦਰਸ਼ਨੀ ਦੇ ਉਦਘਾਟਨ ਤੋਂ ਬਾਅਦ ਸ਼ਾਹ ਦਾ ਜੋਰਮਥੰਗਾ ਨੂੰ ਮਿਲਣ ਅਤੇ ਨਾਗਰਿਕਤਾ ਸੋਧ ਬਿੱਲ 'ਤੇ ਗੈਰ-ਸਰਕਾਰੀ ਸੰਗਠਨ ਤਾਲਮੇਲ ਕਮੇਟੀ ਦੇ ਨੇਤਾਵਾਂ ਨਾਲ ਗੱਲ ਕਰਨ ਦਾ ਪ੍ਰੋਗਰਾਮ ਹੈ।


Iqbalkaur

Content Editor

Related News