ਮੋਦੀ ਸਰਕਾਰ ਦੇਸ਼ ਦੀ ਏਕਤਾ, ਅਖੰਡਤਾ ਯਕੀਨੀ ਕਰਨ ਲਈ ਵਚਨਬੱਧ : ਸ਼ਾਹ

Tuesday, Nov 26, 2019 - 11:37 AM (IST)

ਮੋਦੀ ਸਰਕਾਰ ਦੇਸ਼ ਦੀ ਏਕਤਾ, ਅਖੰਡਤਾ ਯਕੀਨੀ ਕਰਨ ਲਈ ਵਚਨਬੱਧ : ਸ਼ਾਹ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸੰਵਿਧਾਨ ਨਿਰਮਾਤਾ ਬੀ.ਆਰ. ਅੰਬੇਡਕਰ ਦੇ ਆਦਰਸ਼ਾਂ ਦੀ ਪਾਲਣਾ ਕਰ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਯਕੀਨੀ ਕਰਨ ਲਈ ਵਚਨਬੱਧ ਹੈ ਅਤੇ ਉਹ ਦੇਸ਼ ਦੇ 130 ਕਰੋੜ ਲੋਕਾਂ ਦੀ ਸੇਵਾ 'ਚ ਹੈ। ਸੰਵਿਧਾਨ ਦਿਵਸ ਮੌਕੇ ਕੀਤੇ ਗਏ ਇਕ ਤੋਂ ਇਕ ਟਵੀਟ 'ਚ ਸ਼ਾਹ ਨੇ ਕਿਹਾ ਕਿ ਸੰਵਿਧਾਨ ਭਾਰਤੀ ਲੋਕਤੰਤਰ ਦੀ ਆਤਮਾ ਹੈ। ਉਨ੍ਹਾਂ ਨੇ ਕਿਹਾ,''ਸੰਵਿਧਾਨ ਦੇ ਸੱਚੇ ਪ੍ਰਹਿਰੀ ਦੀ ਤਰ੍ਹਾਂ, ਮੋਦੀ ਸਰਕਾਰ ਬਾਬਾ ਸਾਹਿਬ ਅੰਬੇਡਕਰ ਦੇ ਆਦਰਸ਼ਾਂ ਦੀ ਪਾਲਣਾ ਕਰਦੇ ਹੋਏ 130 ਕਰੋੜ ਦੇਸ਼ਵਾਸੀਆਂ ਦੇ ਕਲਿਆਣ ਦੇ ਸੰਕਲਪ ਨਾਲ, ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਨ।''

PunjabKesariਸ਼ਾਹ ਨੇ ਸਾਰਿਆਂ ਨੂੰ ਸੰਵਿਧਾਨ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੰਵਿਧਾਨ ਭਾਰਤੀ ਲੋਕਤੰਤਰ ਦੀ ਆਤਮਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਏਕਤਾ ਦੇ ਸੂਤਰ 'ਚ ਬੰਨ੍ਹੇ ਰੱਖਣ ਵਾਲਾ ਭਾਰਤੀ ਸੰਵਿਧਾਨ ਸੰਘਾਤਮਕ ਵੀ ਹੈ ਅਤੇ ਏਕਾਤਮਕ ਵੀ। ਉਨ੍ਹਾਂ ਨੇ ਟਵੀਟ ਕੀਤਾ,''ਸੰਵਿਧਾਨ ਦਿਵਸ ਮੌਕੇ ਦੇਸ਼ ਨੂੰ ਇਕ ਪ੍ਰਗਤੀਸ਼ੀਲ ਸੰਵਿਧਾਨ ਦੇਣ ਵਾਲੇ ਬਾਬਾ ਸਾਹਿਬ ਅੰਬੇਡਕਰ ਅਤੇ ਇਸ ਨੂੰ ਬਰਕਰਾਰ ਰੱਖਣ ਵਾਲੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ।''

PunjabKesariਸਰਕਾਰ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਤੌਰ 'ਤੇ ਮਨ੍ਹਾ ਰਹੀ ਹੈ, ਕਿਉਂਕਿ ਇਸੇ ਦਿਨ 1949 'ਚ ਸੰਵਿਧਾਨ ਨੂੰ ਅਪਣਾਇਆ ਗਿਆ ਸੀ ਅਤੇ ਬਾਅਦ 'ਚ 26 ਜਨਵਰੀ 1950 ਨੂੰ ਇਹ ਲਾਗੂ ਹੋਇਆ ਸੀ, ਜਿੱਥੋਂ ਭਾਰਤ ਦੀ ਇਕ ਗਣਤੰਤਰ ਦੇ ਰੂਪ 'ਚ ਸ਼ੁਰੂਆਤ ਹੋਈ। ਸੰਵਿਧਾਨ ਸਭਾ ਦਾ ਸੰਵਿਧਾਨ ਅਪਣਾਉਣ ਦੀ 70ਵੀਂ ਵਰ੍ਹੇਗੰਞ ਮਨਾਉਣ ਲਈ ਸੰਸਦ ਦੇ ਕੇਂਦਰੀ ਆਡੀਟੋਰੀਅਮ 'ਚ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਮੰਗਲਵਾਰ ਨੂੰ ਆਯੋਜਿਤ ਕੀਤੀ ਗਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨਗੇ।


author

DIsha

Content Editor

Related News