ਵਿਰੋਧੀ ਨੰਬਰ ਦੀ ਚਿੰਤਾ ਛੱਡਣ, ਸਾਡੇ ਲਈ ਉਨ੍ਹਾਂ ਦੀ ਭਾਵਨਾ ਕੀਮਤੀ : ਨਰਿੰਦਰ ਮੋਦੀ

06/17/2019 10:54:39 AM

ਨਵੀਂ ਦਿੱਲੀ— ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਤੋਂ ਪਹਿਲਾਂ ਸੰਸਦ ਸੈਸ਼ਨ ਦੀ ਸ਼ੁਰੂਆਤ ਅੱਜ ਯਾਨੀ ਸੋਮਵਾਰ ਨੂੰ ਹੋ ਰਹੀ ਹੈ। 17 ਜੂਨ ਤੋਂ ਸ਼ੁਰੂ ਹੋ ਕੇ ਇਹ ਸੈਸ਼ਨ 26 ਜੁਲਾਈ ਤੱਕ ਚੱਲੇਗਾ, ਜਿਸ 'ਚ ਬਜਟ ਵੀ ਪੇਸ਼ ਕੀਤਾ ਜਾਣਾ ਹੈ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਡੀਆ ਨੂੰ ਸੰਬੋਧਨ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਨੰਬਰ ਦੀ ਚਿੰਤਾ ਛੱਡ ਦੇਣ, ਸਾਡੇ ਲਈ ਉਨ੍ਹਾਂ ਦੀ ਭਾਵਨਾ ਕੀਮਤੀ ਹੈ। ਸੰਸਦ 'ਚ ਅਸੀਂ ਪੱਖ-ਵਿਰੋਧੀ ਨੂੰ ਛੱਡ ਨਿਰਪੱਖ ਦੀ ਤਰ੍ਹਾਂ ਕੰਮ ਕਰੀਏ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰ ਸਦਨ 'ਚ ਵਧ ਕੰਮ ਹੋਵੇਗਾ। ਮੋਦੀ ਨੇ ਕਿਹਾ ਕਿ ਜਦੋਂ ਸਦਨ ਚੱਲਿਆ ਹੈ ਤਾਂ ਦੇਸ਼ ਹਿੱਤ ਦੇ ਫੈਸਲੇ ਚੰਗੇ ਹੋਏ ਹਨ। ਆਸ ਕਰਦਾ ਹਾਂ ਕਿ ਸਾਰੇ ਦਲ ਨਾਲ ਆਉਣ, ਲੋਕਤੰਤਰ 'ਚ ਵਿਰੋਧੀ ਧਿਰ ਦਾ ਸਰਗਰਮ ਹੋਣਾ ਜ਼ਰੂਰੀ ਹੈ।

ਸਰਕਾਰ ਦੀ ਆਲੋਚਨਾ ਕਰਨਾ ਲੋਕਤੰਤਰ ਨੂੰ ਤਾਕਤ ਦਿੰਦਾ 
ਪੀ.ਐੱਮ. ਮੋਦੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਨਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਅੱਜ ਪਹਿਲਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਕੀ ਨਵੇਂ ਸਾਥੀਆਂ ਦੀ ਪਛਾਣ ਦਾ ਮੌਕਾ ਹੈ, ਨਵੇਂ ਸਾਥੀਆਂ ਨਾਲ ਨਵਾਂ ਉਤਸ਼ਾਹ ਅਤੇ ਸੁਪਨੇ ਵੀ ਜੁੜਦੇ ਹਨ। ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਵੋਟਿੰਗ ਹੋਈ, ਔਰਤਾਂ ਨੇ ਵਧ-ਚੜ੍ਹ ਕੇ ਵੋਟ ਕੀਤਾ। ਕਈ ਦਹਾਕੇ ਬਾਅਦ ਇਕ ਸਰਕਾਰ ਨੂੰ ਮੁੜ ਬਹੁਮਤ ਮਿਲਿਆ। ਮੋਦੀ ਨੇ ਕਿਹਾ ਕਿ ਤਰਕ ਨਾਲ ਸਰਕਾਰ ਦੀ ਆਲੋਚਨਾ ਕਰਨਾ ਲੋਕਤੰਤਰ ਨੂੰ ਤਾਕਤ ਦਿੰਦਾ ਹੈ, ਇਸ ਨਾਲ ਸਦਨ 'ਚ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ।

ਸੋਮਵਾਰ ਨੂੰ ਮੋਦੀ ਸਰਕਾਰ-2 ਦਾ ਪਹਿਲਾ ਬਜਟ ਸੈਸ਼ਨ
ਸੋਮਵਾਰ ਤੋਂ ਮੋਦੀ ਸਰਕਾਰ-2 ਦੇ ਪਹਿਲੇ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਰਹੀ ਹੈ। ਇਸ ਵਾਰ ਭਾਜਪਾ/ਐੱਨ.ਡੀ.ਏ. ਹੋਰ ਵੀ ਵਧ ਗਿਣਤੀ ਨਾਲ ਹੇਠਲੇ ਸਦਨ 'ਚ ਹਨ। ਅਜਿਹੇ 'ਚ ਉਨ੍ਹਾਂ ਦੇ ਸਾਹਮਣੇ ਕਈ ਅਟਕੇ ਹੋਏ ਬਿੱਲਾਂ ਨੂੰ ਪਾਸ ਕਰਵਾਉਣ ਦੀ ਚੁਣੌਤੀ ਵੀ ਹੈ। ਸੋਮਵਾਰ ਨੂੰ ਜਦੋਂ ਸੈਸ਼ਨ ਦੀ ਸ਼ੁਰੂਆਤ ਹੋਵੇਗੀ ਤਾਂ ਸ਼ੁਰੂਆਤੀ 2 ਦਿਨਾਂ 'ਚ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਹ ਸਹੁੰ ਪ੍ਰੋਟੇਮ ਸਪੀਕਰ ਵੀਰੇਂਦਰ ਕੁਮਾਰ ਚੁਕਾਉਣਗੇ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਵੀ ਹੋਣੀ ਹੈ।


DIsha

Content Editor

Related News