ਮੋਦੀ ਸਰਕਾਰ ਹਮੇਸ਼ਾ ਰਹੀ ਹੈ ਕਿਸਾਨ ਵਿਰੋਧੀ- ਕਾਂਗਰਸ

05/23/2017 4:00:02 PM

ਨਵੀਂ ਦਿੱਲੀ— ਕਾਂਗਰਸ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਮੋਦੀ ਸਰਕਾਰ ਹਮੇਸ਼ਾ ਕਿਸਾਨ ਵਿਰੋਧੀ ਰਹੀ ਹੈ ਅਤੇ ਦੇਸ਼ ਦੇ ਕਿਸਾਨਾਂ ਤੋਂ ਪੂਰੀ ਮਾਤਰਾ ''ਚ ਉਨਾਂ ਦੇ ਉਤਪਾਦਾਂ ਨੂੰ ਖਰੀਦ ਕੇ ਉਨ੍ਹਾਂ ਨੂੰ ਮਦਦ ਪਹੁੰਚਾਉਣ ਦੀ ਬਜਾਏ ਉਹ ਵਿਦੇਸ਼ ਤੋਂ ਅਨਾਜ ਦੇ ਬਰਾਮਦ ਨੂੰ ਮਹੱਤਵ ਦੇ ਰਹੀ ਹੈ। ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ, ਇਸ ਲਈ ਉਸ ਨੇ ਕਿਸਾਨਾਂ ਤੋਂ ਫਸਲ ਖਰੀਦ ਦੀ ਮਾਤਰਾ ਘਟਾਈ ਹੈ ਅਤੇ ਵਿਦੇਸ਼ ਤੋਂ ਅਨਾਜ ਮੰਗਾਇਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੀ ਨੀਤੀ ਕਿਸਾਨਾਂ ਦੇ ਖਿਲਾਫ ਹੈ ਅਤੇ ਉਹ ਪਰੇਸ਼ਾਨ ਕਿਸਾਨਾਂ ਨੂੰ ਮਦਦ ਨਹੀਂ ਕਰਨਾ ਚਾਹੁੰਦੀ ਹੈ। 
ਪਾਰਟੀ ਨੇ ਟਵੀਟ ਕੀਤਾ,''''ਮੋਦੀ ਸਰਕਾਰ ਹਮੇਸ਼ਾ ਤੋਂ ਕਿਸਾਨ ਵਿਰੋਧੀ ਹੀ ਰਹੀ ਹੈ। ਦੇਸ਼ ਦੇ ਕਿਸਾਨ ਦੇ ਅਨਾਜ ਦੀ ਜਗ੍ਹਾ ਵਿਦੇਸ਼ੀ ਅਨਾਜ ਨੂੰ ਤਵੱਜੋ ਦੇਣ ਨਾਲ ਇਸ ਸਰਕਾਰ ਦੇ ਕਿਸਾਨ ਵਿਰੋਧੀ ਹੋਣ ਨੂੰ ਹੋਰ ਪੱਕਾ ਕਰ ਰਿਹਾ ਹੈ। ਪੇਜ਼ ''ਤੇ ਇਕ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ''ਚ ਕਿਹਾ ਗਿਆ ਹੈ ਕਿ ਸਰਕਾਰ ਦੇਸੀ ਦੀ ਬਜਾਏ ਵਿਦੇਸ਼ੀ ਨੂੰ ਜ਼ਿਆਦਾ ਮਹੱਤਵ ਦੇ ਰਹੀ ਹੈ। ਸਾਲ 2016-17 ''ਚ ਉਸ ਨੇ ਦੇਸੀ ਕਿਸਾਨਾਂ ਤੋਂ ਫਸਲ ਖਰੀਦ ਦੀ ਮਾਤਰਾ ਨੂੰ ਘਟਾ ਕੇ 60 ਲੱਖ ਟਨ ਕੀਤਾ ਹੈ, ਜਦੋਂ ਕਿ ਵਿਦੇਸ਼ ਤੋਂ 4375 ਕਰੋੜ ਰੁਪਏ ਦੀ ਲਾਗਤ ''ਤੇ 30.28 ਲੱਖ ਟਨ ਕਣਕ ਦਾ ਬਰਾਮਦ ਕੀਤਾ ਹੈ।


Disha

News Editor

Related News