ਮੋਦੀ ਸਰਕਾਰ ਰੋਜ਼ਗਾਰ ਮੁਹੱਈਆ ਕਰਵਾਉਣ ''ਚ ਅਸਫ਼ਲ ਰਹੀ : ਸਿੰਧੀਆ

01/13/2020 11:16:55 AM

ਭੋਪਾਲ— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜੋਤੀਰਾਦਿੱਤਿਯ ਸਿੰਧੀਆ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਅਤੇ ਆਰਥਿਕ ਮੋਰਚੇ 'ਤੇ ਅਸਫ਼ਲ ਰਹੀ ਹੈ। ਸਿੰਧੀਆ ਨੇ ਇੱਥੇ ਅਖਿਲ ਭਾਰਤੀ ਕਾਂਗਰਸ ਸੇਵਾ ਦਲ ਦੇ ਰਾਸ਼ਟਰੀ ਟਰੇਨਿੰਗ ਕੈਂਪ ਦੇ ਸਮਾਪਨ ਮੌਕੇ ਸੰਬੋਧਨ ਕੀਤਾ। ਇਸ ਮੌਕੇ ਸੇਵਾਦਲ ਮੁਖੀ ਲਾਲਜੀ ਦੇਸਾਈ ਅਤੇ ਹੋਰ ਨੇਤਾ ਵੀ ਮੌਜੂਦ ਸਨ। ਸਿੰਧੀਆ ਨੇ ਕਿਹਾ ਕਿ ਸੇਵਾਦਲ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹੁਣ ਸੇਵਾਦਲ 'ਤੇ ਫਿਰ ਤੋਂ ਜ਼ਿੰਮੇਵਾਰੀ ਹੈ ਕਿ ਉਹ ਕਾਂਗਰਸ ਦੀ ਰੀਤੀ-ਨੀਤੀ ਦੇਸ਼ ਦੇ ਕੋਨੇ-ਕੋਨੇ 'ਚ ਲੈ ਜਾਣ। ਸੇਵਾਦਲ ਦੇ ਵਰਕਰਾਂ ਨੇ ਅੰਗਰੇਜ਼ਾਂ ਤੋਂ ਵੀ ਹਾਰ ਨਹੀਂ ਮੰਨੀ ਹੈ। ਇਸ ਲਈ ਉਸ ਨੂੰ ਮੌਜੂਦਾ ਸਮੇਂ ਦੀ ਚੁਣੌਤੀਆਂ ਸਵੀਕਾਰ ਕਰਨੀਆਂ ਹੋਣਗੀਆਂ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਹੋਵੇਗਾ।

ਸਿੰਧੀਆ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਕਿਸੇ ਤੋਂ ਲੁਕੇ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਆਰਥਿਕ ਮੋਰਚੇ 'ਤੇ ਪੂਰੀ ਤਰ੍ਹਾਂ ਅਸਫ਼ਲ ਹੈ। ਉਹ ਰੋਜ਼ਗਾਰ ਮੁਹੱਈਆ ਨਹੀਂ ਕਰਵਾ ਪਾ ਰਹੀ ਹੈ। ਇਸ ਲਈ ਉਹ ਭਾਵਨਾਤਮਕ ਮੁੱਦੇ ਚੁਕ ਰਹੀ ਹੈ। ਇਸ ਸੱਚਾਈ ਤੋਂ ਆਮ ਲੋਕਾਂ ਨੂੰ ਜਾਣੂੰ ਕਰਵਾਉਣਾ ਹੋਵੇਗਾ। ਸੇਵਾਦਲ ਦਾ ਇਹ ਕੈਂਪ ਇੱਥੇ ਬੈਰਾਗੜ੍ਹ ਖੇਤਰ 'ਚ ਇਕ ਹਫ਼ਤੇ ਤੋਂ ਵਧ ਸਮੇਂ ਤੱਕ ਚੱਲਾ, ਜਿਸ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੇਵਾਦਲ ਵਰਕਰ ਅਤੇ ਵੱਖ-ਵੱਖ ਮਸ਼ਹੂਰ ਵਿਅਕਤੀ ਪੁੱਜੇ। ਇਸ ਕੈਂਪ ਨੂੰ ਵੱਖ-ਵੱਖ ਦੇਸ਼ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਸੰਬੋਧਨ ਕੀਤਾ


DIsha

Content Editor

Related News