ਸਖ਼ਤ ਹੋਈ ਮੋਦੀ ਸਰਕਾਰ, ਹੁਣ ਸਰਕਾਰੀ ਕਾਮਿਆਂ ਦੇ ਕੰਮ ਦੀ ਹੋਵੇਗੀ ਸਮੀਖਿਆ

Friday, Jun 21, 2019 - 07:46 PM (IST)

ਸਖ਼ਤ ਹੋਈ ਮੋਦੀ ਸਰਕਾਰ, ਹੁਣ ਸਰਕਾਰੀ ਕਾਮਿਆਂ ਦੇ ਕੰਮ ਦੀ ਹੋਵੇਗੀ ਸਮੀਖਿਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਐਨ. ਡੀ. ਏ. ਦੀ ਦੁਬਾਰਾ ਸੱਤਾ 'ਚ ਵਾਪਸੀ ਦੇ ਬਾਅਦ ਮੋਦੀ ਸਰਕਾਰ ਭ੍ਰਿਸ਼ਟਾਚਾਰੀਆਂ 'ਤੇ ਲਗਾਮ ਲਗਾਉਣ ਲਈ ਸਖ਼ਤੀ ਦੇ ਮੂੜ 'ਚ ਹੈ। ਪਿਛਲੇ ਦਿਨੀਂ ਟੈਕਸ ਡਿਪਾਰਟਮੈਂਟ ਦੇ 25 ਤੋਂ ਜ਼ਿਆਦਾ ਸੀਨੀਅਰ ਅਧਿਕਾਰੀਆਂ ਨੂੰ ਜ਼ਬਰਦਸਤੀ ਰਿਟਾਇਰਮੈਂਟ ਦਿੱਤੀ ਗਈ। ਉਥੇ ਹੁਣ ਕੇਂਦਰ ਨੇ ਭ੍ਰਿਸ਼ਟ ਤੇ ਨਕਾਰਾ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਬੈਂਕਾਂ, ਸਰਵਜਨਕ ਉਪਕ੍ਰਮਾਂ ਤੇ ਸਾਰੇ ਵਿਭਾਗਾਂ ਤੋਂ ਆਪਣੇ ਕਰਮਚਾਰੀਆਂ ਦੀ ਸੇਵਾ ਰਿਕਾਰਡ ਦੀ ਸਮੀਖਿਆ ਕਰਨ ਨੂੰ ਕਿਹਾ ਹੈ।
ਅਮਲਾ ਮੰਤਰਾਲਾ ਨੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਤੋਂ ਹਰ ਸ਼੍ਰੇਣੀ ਦੇ ਕਰਮਚਾਰੀਆਂ ਦੇ ਕੰਮਕਾਜ ਦੀ ਸਮੀਖਿਆ ਪੂਰੇ ਨਿਯਮ ਕਾਇਦੇ ਨਾਲ ਕਰਨ ਦੇ ਨਾਲ ਇਹ ਵੀ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਕਿਸੇ ਕਰਮਚਾਰੀ ਖਿਲਾਫ ਜ਼ਬਰਦਸਤੀ ਮੁਅੱਤਲ ਕਰਨ ਦੀ ਕਾਰਵਾਈ 'ਚ ਮਨਮਰਜ਼ੀ ਨਾ ਹੋਵੇ। ਇਸ 'ਚ ਕਿਹਾ ਗਿਆ ਹੈ ਕਿ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਅਪੀਲ ਹੈ ਕਿ ਉਹ ਸਰਵਜਨਕ ਬੈਂਕਾਂ ਤੇ ਹੋਰ ਸੰਸਥਾਨਾਂ ਸਮੇਤ ਆਪਣੇ ਪ੍ਰਸ਼ਾਸਨਿਕ ਕੰਟਰੋਲ 'ਚ ਆਉਣ ਵਾਲੇ ਵਿਭਾਗਾਂ ਦੇ ਕਰਮਚਾਰੀਆਂ ਦੇ ਕੰਮਕਾਜ ਦੀ ਕਾਇਦੇ ਕਾਨੂੰਨ ਤੇ ਸਹੀ ਭਾਵਨਾ ਦੇ ਮੁਤਾਬਕ ਸਮੀਖਿਆ ਕਰੇ।


Related News