4 ਸਾਲ ਦੌਰਾਨ ਮੋਦੀ ਸਰਕਾਰ ਨੇ ਦੇਸ਼ ''ਚ ਸਾਢੇ 7 ਕਰੋੜ ਟਾਇਲਟਾਂ ਬਣਵਾਈਆਂ : ਸ਼ਾਹ

Sunday, Jul 15, 2018 - 10:55 AM (IST)

4 ਸਾਲ ਦੌਰਾਨ ਮੋਦੀ ਸਰਕਾਰ ਨੇ ਦੇਸ਼ ''ਚ ਸਾਢੇ 7 ਕਰੋੜ ਟਾਇਲਟਾਂ ਬਣਵਾਈਆਂ : ਸ਼ਾਹ

ਗਾਂਧੀਨਗਰ—ਕਾਂਗਰਸ ਅਤੇ ਗਾਂਧੀ-ਨਹਿਰੂ ਪਰਿਵਾਰ 'ਤੇ ਤਿੱਖੇ ਹਮਲੇ ਕਰਦਿਆਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਕਿਹਾ ਕਿ ਜਿਹੜੀ ਪਾਰਟੀ ਅੰਦਰੂਨੀ ਲੋਕਰਾਜ ਸਥਾਪਿਤ ਨਹੀਂ ਕਰ ਸਕਦੀ, ਉਹ ਭਾਰਤ ਦੇ ਲੋਕਰਾਜ ਨੂੰ ਕਿਵੇਂ ਸੰਭਾਲ ਸਕਦੀ ਹੈ? 
ਇਥੇ ਇਕ ਕਾਲਜ ਵਿਚ ਬੋਲਦਿਆਂ ਸ਼ਾਹ ਨੇ ਕਿਹਾ ਕਿ 2014 ਵਿਚ ਨਰਿੰਦਰ ਮੋਦੀ ਦੀ  ਅਗਵਾਈ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਭਾਰਤ ਆਰਥਿਕ ਵਾਧੇ ਅਤੇ ਖੇਤੀਬਾੜੀ ਵਰਗੇ ਅਹਿਮ ਖੇਤਰਾਂ ਵਿਚ ਹੋਰਨਾਂ ਦੇਸ਼ਾਂ ਨਾਲੋਂ ਪਿੱਛੇ ਚੱਲ ਰਿਹਾ ਸੀ। ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਭਾਰਤ ਨੇ ਹੁਣ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ।  ਉਨ੍ਹਾਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ 30 ਕਰੋੜ ਲੋਕਾਂ ਨੇ ਬੈਂਕ ਖਾਤੇ ਖੁਲ੍ਹਾਏ। ਸਾਢੇ 4 ਕਰੋੜ ਤੋਂ ਵੱਧ ਔਰਤਾਂ ਨੂੰ ਐੱਲ. ਪੀ. ਜੀ. ਦੇ ਕੁਨੈਕਸ਼ਨ ਦਿੱਤੇ ਅਤੇ ਸਾਢੇ 7 ਕਰੋੜ ਟਾਇਲਟਾਂ ਬਣਵਾਈਆਂ ਗਈਆਂ।


Related News