''ਮੁਸਲਿਮ ਪਾਰਟੀ'' ਬੁਲਾਉਣ ''ਤੇ ਭੜਕੀ ਕਾਂਗਰਸ, ਦਿੱਤਾ ਮੋਦੀ ਨੂੰ ਜਵਾਬ

07/15/2018 4:49:09 PM

ਨਵੀਂ ਦਿੱਲੀ— ਕਾਂਗਰਸ ਨੇ ਐਤਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਵਿਰੋਧ ਕੀਤਾ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਮੁਸਲਿਮਾਂ ਦੀ ਪਾਰਟੀ ਹੈ। ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨਮੰਤਰੀ ਪੂਰੇ ਦੇਸ਼ ਦੇ ਹਨ ਨਾ ਕਿ ਸਿਰਫ ਭਾਜਪਾ ਦੇ। ਉਨ੍ਹਾਂ ਦੀ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਰਾਸ਼ਟਰਵਾਦੀ ਅੰਦੋਲਨ ਚਲਾਇਆ ਸੀ ਅਤੇ ਆਜ਼ਾਦੀ ਦੀ ਜੰਗ ਲੜੀ ਸੀ, ਉਸ ਪਾਰਟੀ ਨੂੰ ਮੁਸਲਿਮ ਕਹਿਣਾ ਮੋਦੀ ਲਈ ਚੰਗਾ ਨਹੀਂ ਹੈ। ਉਨ੍ਹਾਂ ਨੂੰ ਇਤਿਹਾਸ ਦੀ ਬਹੁਤ ਘੱਟ ਜਾਣਕਾਰੀ ਹੈ, ਉਹ ਖੁਦ ਦਾ ਇਤਿਹਾਸ ਲਿਖਦੇ ਹਨ।


ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਰਾਹੁਲ ਗਾਂਧੀ ਕਾਂਗਰਸ ਨੂੰ ਮੁਸਲਿਮਾਂ ਦੀ ਪਾਰਟੀ ਮੰਨਦੇ ਹਨ। ਕਾਂਗਰਸ ਨੇ ਤੁਰੰਤ ਇਸ ਰਿਪੋਰਟ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਉਹ ਜਾਤੀ ਦੇ ਆਧਾਰ 'ਤੇ ਰਾਜਨੀਤੀ ਨਹੀਂ ਕਰਦੇ।
ਸ਼ਨੀਵਾਰ ਨੂੰ ਮੋਦੀ ਨੇ ਵਾਰਾਨਸੀ ਦੀ ਇਕ ਜਨਸਭਾ 'ਚ ਰਾਹੁਲ ਗਾਂਧੀ ਦੇ ਉਸ ਬਿਆਨ 'ਤੇ ਹਮਲਾ ਬੋਲਿਆ ਸੀ ਅਤੇ ਕਿਹਾ ਸੀ ਕਿ ਕਾਂਗਰਸ ਖੁਦ ਨੂੰ ਮੁਸਲਿਮਾਂ ਦੀ ਪਾਰਟੀ ਦੱਸਦੀ ਹੈ ਪਰ ਜਦੋਂ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਬਚਾਉਣ ਦੀ ਗੱਲ ਹੁੰਦੀ ਹੈ ਤਾਂ ਉਹ ਵਿਰੋਧ 'ਚ ਉਤਰ ਜਾਂਦੀ ਹੈ।


Related News