ਫੇਰਬਦਲ ਤੋਂ ਪਹਿਲਾਂ ਮੋਦੀ ਕੈਬਨਿਟ ’ਚੋਂ ਬਾਹਰ ਹੋਏ ਇਹ ਵੱਡੇ ਚਿਹਰੇ

07/07/2021 4:33:55 PM

ਨਵੀਂ ਦਿੱਲੀ— ਮੋਦੀ ਕੈਬਨਿਟ ਦਾ ਅੱਜ ਯਾਨੀ ਕਿ ਬੁੱਧਵਾਰ ਸ਼ਾਮ ਨੂੰ ਫੇਰਬਦਲ ਅਤੇ ਵਿਸਥਾਰ ਹੋਵੇਗਾ। ਇਸ ਤੋਂ ਪਹਿਲਾਂ ਕਈ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਹਨ। ਜਿਨ੍ਹਾਂ ’ਚ ਰਮੇਸ਼ ਪੋਖਰਿਆਲ ਨਿਸ਼ੰਕ, ਸੰਤੋਸ਼ ਗੰਗਵਾਰ, ਦੇਬੋਸ਼੍ਰੀ ਚੌਧਰੀ, ਸੰਜੇ ਧੋਤਰੇ, ਬਾਬੁਲ ਸੁਪਰੀਓ, ਰਾਵ ਸਾਹਿਬ ਦਾਨਵੇ ਪਾਟਿਲ,  ਸਦਾਨੰਦ ਗੌੜਾ, ਡਾ. ਹਰਸ਼ਵਰਧਨ, ਰਤਨ ਲਾਲ ਕਟਾਰੀਆ, ਪ੍ਰਤਾਪ ਸਾਰੰਗੀ ਸ਼ਾਮਲ ਹਨ। ਇਕ ਸੂਤਰ  ਮੁਤਾਬਕ ਸਿੱਖਿਆ ਮੰਤਰੀ ਰਮੇਸ਼ ਨਿਸ਼ੰਕ ਨੇ ਸਿਹਤ ਸਬੰਧੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਦਿੱਤਾ ਹੈ। ਨਿਸ਼ੰਕ ਅਪ੍ਰੈਲ ’ਚ ਕੋਵਿਡ-19 ਤੋਂ ਪੀੜਤ ਹੋ ਗਏ ਸਨ। ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਜੂਨ ’ਚ ਮੁੜ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਏਮਜ਼ ’ਚ ਦਾਖ਼ਲ ਹੋਣਾ ਪਿਆ। 

ਇਹ ਵੀ ਪੜ੍ਹੋ: ਅਨੁਰਾਗ ਸਮੇਤ ਕਈ ਮੰਤਰੀਆਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਸ਼ਾਮ 6 ਵਜੇ ਹੋਵੇਗਾ ਕੇਂਦਰੀ ਕੈਬਨਿਟ ਦਾ ਵਿਸਥਾਰ

ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਪੁੱਜੇ ਸਾਰੇ ਨੇਤਾ, ਸ਼ਾਮ 6 ਵਜੇ ਰਾਸ਼ਟਰਪਤੀ ਭਵਨ ਦੇ ਅਸ਼ੋਕ ਹਾਲ ’ਚ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਵਿਚ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਮਈ 2019 ’ਚ 57 ਮੰਤਰੀਆਂ ਨਾਲ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰ ਕੇਂਦਰੀ ਕੈਬਨਿਟ ਵਿਚ ਫੇਰਬਦਲ ਅਤੇ ਵਿਸਥਾਰ ਕਰਨ ਵਾਲੇ ਹਨ। ਮੌਜੂਦਾ ਕੈਬਨਿਟ ’ਚ ਕਰਨਾਟਕ ਦੇ ਰਾਜਪਾਲ ਬਣਾਏ ਗਏ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰਚੰਦ ਗਹਿਲੋਤ ਕੁੱਲ 53 ਮੰਤਰੀ ਹਨ। ਨਿਯਮ ਮੁਤਾਬਕ ਕੇਂਦਰੀ ਮੰਤਰੀ ਪਰੀਸ਼ਦ ਵਿਚ ਵੱਧ ਤੋਂ ਵੱਧ ਮੰਤਰੀਆਂ ਦੀ ਗਿਣਤੀ 81 ਹੋ ਸਕਦੀ ਹੈ।

ਇਹ ਵੀ ਪੜ੍ਹੋ: ਇਹ ਕੈਬਨਿਟ ਦਾ ਨਹੀਂ, ‘ਸੱਤਾ ਦੀ ਭੁੱਖ’ ਦਾ ਵਿਸਥਾਰ ਹੈ: ਕਾਂਗਰਸ

PunjabKesari

ਕੇਂਦਰੀ ਕੈਬਨਿਟ ਦੇ ਵਿਸਥਾਰ ’ਚ ਅੱਜ ਸ਼ਾਮ 43 ਆਗੂ ਸਹੁੰ ਚੁੱਕਣਗੇ। ਜੋਤੀਰਾਦਿਤਿਆ ਸਿੰਧੀਆ, ਪਸ਼ੂਪਤੀ ਕੁਮਾਰ ਪਾਰਸ, ਭੂਪਿੰਦਰ ਯਾਦਵ, ਅਨੂੰਪਿ੍ਰਆ ਪਟੇਲ, ਸ਼ੋਭਾ ਕਰੰਦਲਾਜੇ, ਮੀਨਾਕਸ਼ੀ ਲੇਖੀ, ਅਜੇ ਭੱਟ, ਅਨੁਰਾਗ ਠਾਕੁਰ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।

PunjabKesari


 


Tanu

Content Editor

Related News