ਮੋਦੀ ਤੇ ਟਰੰਪ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ’ਚ ਵਿਸ਼ਵਾਸ ਕਰਦੇ ਹਨ : ਪਿਤਰੋਦਾ

4/9/2019 3:25:28 AM

ਨਵੀਂ ਦਿੱਲੀ, (ਭਾਸ਼ਾ)- ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਪ੍ਰਚਾਰ ਦੀ ਨੀਤੀ ਇਕੋ ਜਿਹੀ ਹੈ, ਕਿਉਂਕਿ ਦੋਵੇਂ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ’ਚ ਵਿਸ਼ਵਾਸ ਕਰਦੇ ਹਨ। ਉਹ ਡਿਜੀਟਲ ਯੁੱਗ ਦੇ ਸਿਆਸੀ ਪ੍ਰਚਾਰ ਵਿਸ਼ੇ ’ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਸਾਊਂਡ ਬਾਈਟਸ ਅਤੇ ਵੀਡੀਓਜ਼ ਦਾ ਹੈ। ਇਹ ਉਸ ਨਾਲੋਂ ਬਿਲਕੁੱਲ ਉਲਟ ਹੈ ਜਦੋਂ ਪੱਤਰਕਾਰ ਡੂੰਘਾਈ ਤਕ ਜਾ ਕੇ ਵਿਸ਼ਲੇਸ਼ਣ ਕਰਦੇ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Edited By Bharat Thapa