ਗਾਹਕ ਬਣ ਕੇ ਟੈਕਸ ਚੋਰੀ ਫੜਨਗੇ ਅਫਸਰ, ਮੁਨਾਫਾਖੋਰੀ ਮਿਲਣ ’ਤੇ ਦਰਜ ਹੋਵੇਗਾ ਮੁਕੱਦਮਾ ​​​​​​​

Monday, Jun 24, 2019 - 06:30 PM (IST)

ਗਾਹਕ ਬਣ ਕੇ ਟੈਕਸ ਚੋਰੀ ਫੜਨਗੇ ਅਫਸਰ, ਮੁਨਾਫਾਖੋਰੀ ਮਿਲਣ ’ਤੇ ਦਰਜ ਹੋਵੇਗਾ ਮੁਕੱਦਮਾ ​​​​​​​

ਨਵੀਂ ਦਿੱਲੀ— ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ’ਚ ਵਾਰ-ਵਾਰ ਕਟੌਤੀ ਤੋਂ ਬਾਅਦ ਵੀ ਇਸ ਦਾ ਫਾਇਦਾ ਆਮ ਲੋਕਾਂ ਤੱਕ ਨਾ ਪੁੱਜਣ ਦੀਆਂ ਸ਼ਿਕਾਇਤਾਂ ਅਤੇ ਮੁਨਾਫਾਖੋਰੀ ਰੋਕਣ ਲਈ ਸਰਕਾਰ ਨੇ ਹੁਣ ਨਵਾਂ ਪਲਾਨ ਬਣਾਇਆ ਹੈ। ਇਸ ਪਲਾਨ ਤਹਿਤ ਜੀ. ਐੱਸ. ਟੀ. ਅਧਿਕਾਰੀ ਖੁਦ ਗਾਹਕ ਬਣ ਕੇ ਦੁਕਾਨਾਂ ’ਤੇ ਜਾਣਗੇ ਅਤੇ ਇਹ ਪਤਾ ਲਾਉਣਗੇ ਕਿ ਲੋਕਾਂ ਨੂੰ ਟੈਕਸ ਕਟੌਤੀ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ। ਜੇਕਰ ਕਿਤੇ ਵੀ ਮੁਨਾਫਾਖੋਰੀ ਦਾ ਪ੍ਰਮਾਣ ਮਿਲਦਾ ਤਾਂ ਉਸ ਦੁਕਾਨਦਾਰ ਖਿਲਾਫ ਮੁਕੱਦਮਾ ਦਰਜ ਕਰਵਾਇਆ ਜਾਵੇਗਾ।

ਮੁਨਾਫਾਖੋਰੀ ਰੋਕਣ ਲਈ ਚੁੱਕਿਆ ਕਦਮ
ਇਸ ਪਲਾਨ ਤਹਿਤ ਆਉਣ ਵਾਲੇ ਦਿਨਾਂ ’ਚ ਜੀ. ਐੱਸ. ਟੀ. ਕਮਿਸ਼ਨਰ ਆਪਣੇ-ਆਪਣੇ ਖੇਤਰ ’ਚ 20 ਵੱਡੇ ਬਿਜ਼ਨੈੱਸ-ਟੂ-ਬਿਜ਼ਨੈੱਸ (ਬੀ. ਟੂ ਬੀ.) ਸਪਲਾਇਰਸ ਦੀ ਪਛਾਣ ਕਰਨਗੇ। ਇਸ ਤੋਂ ਬਾਅਦ ਇਸ ਸਪਲਾਇਰਸ ਦੀ ਇਨਵਾਇਸ ਦੀ ਜਾਂਚ ਕੀਤੀ ਜਾਵੇਗੀ। ਇਸ ’ਚ ਵੇਖਿਆ ਜਾਵੇਗਾ ਕਿ ਕਰ ਦੀਆਂ ਦਰਾਂ ’ਚ ਕਟੌਤੀ ਦਾ ਲਾਭ ਅੱਗੇ ਦਿੱਤਾ ਜਾ ਰਿਹਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਕਮਿਸ਼ਨਰ ਨੂੰ ਆਪਣੇ ਖੇਤਰ ’ਚ ਮੁਨਾਫਾਖੋਰੀ ਰੋਕੂ ਵਿਸ਼ੇਸ਼ ਸੈੱਲ ਬਣਾਉਣ ਦੀ ਵੀ ਆਗਿਆ ਹੋਵੇਗੀ। ਇਹ ਕਦਮ ਅਜਿਹੇ ਸਮੇਂ ’ਚ ਚੁੱਕਿਆ ਜਾ ਰਿਹਾ ਹੈ ਜਦੋਂ ਜੀ. ਐੱਸ. ਟੀ. ਕਾਊਂਸਲ ਨੇ ਮੁਨਾਫਾਖੋਰੀ ਰੋਕੂ ਅਥਾਰਟੀ ਦੇ ਕਾਰਜਕਾਲ ’ਚ ਵਾਧਾ ਕਰ ਦਿੱਤਾ ਹੈ।


author

Inder Prajapati

Content Editor

Related News