ਸਾਵਧਾਨ! 3 ਸਾਲਾਂ ਤੱਕ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਮੋਬਾਈਲ ਸਿਮ ਕਾਰਡ

Friday, Dec 27, 2024 - 06:56 PM (IST)

ਸਾਵਧਾਨ! 3 ਸਾਲਾਂ ਤੱਕ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਮੋਬਾਈਲ ਸਿਮ ਕਾਰਡ

ਨਵੀਂ ਦਿੱਲੀ : ਸਾਈਬਰ ਅਪਰਾਧਾਂ ਨੂੰ ਰੋਕਣ ਲਈ ਦੂਰਸੰਚਾਰ ਵਿਭਾਗ (DoT) ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਦੂਰਸੰਚਾਰ ਵਿਭਾਗ ਨੇ ਬਲੈਕਲਿਸਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਰਾਹੀਂ ਫਰਜ਼ੀ ਸਿਮ ਕਾਰਡ ਅਤੇ ਫਰਜ਼ੀ ਸੰਦੇਸ਼ ਭੇਜਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਕਦਮ ਸਾਈਬਰ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਅਪਰਾਧਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ : 25 ਦਸੰਬਰ ਤੋਂ 1 ਫਰਵਰੀ ਤੱਕ ਸਕੂਲ ਹੋਏ ਬੰਦ

ਕੀ ਹੈ ਪੂਰਾ ਮਾਮਲਾ?
ਦੂਰਸੰਚਾਰ ਵਿਭਾਗ ਦੇ ਨਵੇਂ ਸਾਈਬਰ ਸੁਰੱਖਿਆ ਨਿਯਮਾਂ ਦੇ ਤਹਿਤ...

. ਫਰਜ਼ੀ ਨਾਂ 'ਤੇ ਸਿਮ ਕਾਰਡ ਲੈਣਾ ਅਪਰਾਧ ਹੋਵੇਗਾ।
. ਫਰਜੀ ਮੈਸੇਜ ਭੇਜਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ।
. ਅਜਿਹੇ ਵਿਅਕਤੀਆਂ ਨੂੰ ਬਲੈਕਲਿਸਟ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸਿਮ ਕਾਰਡ ਬਲੌਕ ਕੀਤੇ ਜਾਣਗੇ।

ਇਹ ਵੀ ਪੜ੍ਹੋ - ਜਦੋਂ PM ਬਣਨ 'ਤੇ ਮਨਮੋਹਨ ਸਿੰਘ ਨੇ ਪਾਕਿ ਤੋਂ ਮਿਲਣ ਆਏ ਦੋਸਤ ਨੂੰ ਦਿੱਤਾ ਸੀ ਇਹ ਸ਼ਾਨਦਾਰ ਤੋਹਫ਼ਾ

ਬਲੈਕਲਿਸਟਿੰਗ ਦਾ ਪ੍ਰਭਾਵ
. ਜਿਨ੍ਹਾਂ ਲੋਕਾਂ ਦੇ ਨਾਮ ਬਲੈਕਲਿਸਟ ਵਿੱਚ ਸ਼ਾਮਲ ਕੀਤੇ ਜਾਣਗੇ, ਉਹ 6 ਮਹੀਨਿਆਂ ਤੋਂ 3 ਸਾਲ ਤੱਕ ਨਵਾਂ ਸਿਮ ਕੁਨੈਕਸ਼ਨ ਨਹੀਂ ਲੈ ਸਕਣਗੇ।
. ਬਲੈਕਲਿਸਟ ਕੀਤੇ ਜਾਣ ਕਾਰਨ ਸਬੰਧਤ ਸਿਮ ਕਾਰਡ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੇ ਜਾਣਗੇ।

ਕਾਰਵਾਈ ਦੀ ਪ੍ਰਕਿਰਿਆ
. ਸਰਕਾਰ ਪਹਿਲਾਂ ਸਬੰਧਤ ਵਿਅਕਤੀ ਨੂੰ ਨੋਟਿਸ ਜਾਰੀ ਕਰੇਗੀ।
. ਵਿਅਕਤੀ ਨੂੰ 7 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ।
. ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਬਿਨਾਂ ਨੋਟਿਸ ਦਿੱਤੇ ਵੀ ਕਰ ਸਕਦੀ ਹੈ ਕਾਰਵਾਈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ

2025 ਤੋਂ ਸ਼ੁਰੂ ਹੋਣਗੀਆਂ ਸਖ਼ਤ ਵਿਵਸਥਾਵਾਂ 
. ਬਲੈਕਲਿਸਟਿੰਗ ਦੀ ਪ੍ਰਕਿਰਿਆ ਰਸਮੀ ਤੌਰ 'ਤੇ 2025 ਤੋਂ ਲਾਗੂ ਹੋਵੇਗੀ।
. ਸਰਕਾਰ ਨੇ ਵਿਅਕਤੀਆਂ ਦੀ ਇੱਕ ਰਿਪੋਜ਼ਟਰੀ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ, ਜਿਸ ਵਿੱਚ ਸਾਈਬਰ ਅਪਰਾਧੀਆਂ ਬਾਰੇ ਜਾਣਕਾਰੀ ਦਰਜ ਕੀਤੀ ਜਾਵੇਗੀ।
. ਨਵੰਬਰ 2024 ਵਿੱਚ ਨੋਟੀਫਾਈ ਕੀਤੇ ਨਵੇਂ ਟੈਲੀਕਾਮ ਐਕਟ ਦੇ ਤਹਿਤ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਸਾਈਬਰ ਸੁਰੱਖਿਆ ਲਈ ਨਵੇਂ ਪ੍ਰਬੰਧ
ਨਵੰਬਰ ਵਿੱਚ ਨੋਟੀਫਾਈਡ ਟੈਲੀਕਾਮ ਐਕਟ ਦੇ ਤਹਿਤ ਸਰਕਾਰ ਨੇ ਸਾਈਬਰ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਕਈ ਨਵੇਂ ਨਿਯਮ ਜੋੜੇ ਹਨ। ਇਹਨਾਂ ਨਿਯਮਾਂ ਦਾ ਉਦੇਸ਼ ਧੋਖਾਧੜੀ ਨੂੰ ਰੋਕਣਾ ਅਤੇ ਨਾਗਰਿਕਾਂ ਨੂੰ ਇੱਕ ਸੁਰੱਖਿਅਤ ਡਿਜੀਟਲ ਅਨੁਭਵ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ : ਔਰਤਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ ਤੇ 400 ਯੂਨਿਟ ਮੁਫ਼ਤ ਬਿਜਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News