ਵਿਧਾਨ ਸਭਾ 'ਚ ਫੋਨ, ਪੋਸਟਰ ਤੇ ਝੰਡੇ ਲਿਜਾਣ 'ਤੇ ਲੱਗੀ ਪਾਬੰਦੀ, ਵਿਧਾਇਕਾਂ ਨੇ ਅਨੋਖੇ ਤਰੀਕੇ ਨਾਲ ਕੀਤਾ ਵਿਰੋਧ
Wednesday, Nov 29, 2023 - 05:10 PM (IST)
ਲਖਨਊ- ਯੂ.ਪੀ. ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 28 ਨਵੰਬਰ ਯਾਨੀ ਮੰਗਲਵਾਰ ਤੋਂ ਸ਼ੁਰੂ ਹੋ ਗਿਆ ਹੈ। ਚਾਰ ਦਿਨ ਚੱਲਣ ਵਾਲੇ ਇਸ ਸੈਸ਼ਨ 'ਚ ਸਪਾ ਵਿਧਾਇਕ ਹਮਲਾਵਰ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਸ ਵਾਰ ਸੈਸ਼ਨ 'ਚ ਮੋਬਾਇਲ ਫੋਨ, ਪੋਸਟਰ ਅਤੇ ਝੰਡੇ ਲਿਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ 'ਤੇ ਸਪਾ ਵਿਧਾਇਕਾਂ ਨੇ ਸਰਕਾਰ ਖਿਲਾਫ ਵਿਰੋਧ ਜਤਾਉਣ ਲਈ ਨਵੀਂ ਤਕਰੀਬ ਕੱਢੀ ਅਤੇ ਕਾਲੇ ਕੱਪੜੇ ਪਹਿਨ ਕੇ ਸਰਦ ਰੁੱਤ ਸੈਸ਼ਨ 'ਚ ਪਹੁੰਚੇ। ਇਸਨੂੰ ਲੈ ਕੇ ਸਪਾ ਨੇਤਾਵਾਂ ਨੇ ਕਿਹਾ ਕਿ ਸਦਨ 'ਚ ਮੋਬਾਇਲ ਅਤੇ ਪੋਸਟਰ ਬੈਨਰ ਬੈਨ ਕਰ ਦਿੱਤੇ ਗਏ ਹਨ ਅਜਿਹੇ 'ਚ ਹੁਣ ਪ੍ਰਦਰਸ਼ਨ ਦਾ ਇਹੀ ਤਰੀਕਾ ਬਚਿਆ ਹੈ।
ਇਹ ਵੀ ਪੜ੍ਹੋ- ਪਹਿਲਾਂ ਵੀਡੀਓ ਬਣਾ ਮੰਤਰੀ ਨੂੰ ਕੀਤੀ ਇਹ ਅਪੀਲ, ਫਿਰ ਪਰਿਵਾਰ ਦੇ 5 ਜੀਆਂ ਨੇ ਕਰ ਲਈ ਖ਼ੁਦਕੁਸ਼ੀ
ਦੂਜੇ ਪਾਸੇ ਅਖਿਲੇਸ਼ ਯਾਦਵ ਤੋਂ ਲੈ ਕੇ ਸ਼ਿਵਪਾਲ ਤਕ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਹੇ ਹਨ। ਕਾਲੇ ਕੱਪੜਿਆਂ 'ਚ ਪਹੁੰਚੇ ਸਪਾ ਨੇਤਾਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕੋਈ ਕਾਲੇ ਸ਼ਾਲ ਤਾਂ ਕੋਈ ਕਾਲੇ ਕੁਰਤੇ 'ਚ ਨਜ਼ਰ ਆਇਆ। ਉਥੇ ਹੀ ਕੁਝ ਨੇਤਾ ਪੂਰੀ ਕਾਲੀ ਡ੍ਰੈੱਸ 'ਚ ਪਹੁੰਚੇ।
ਦੱਸ ਦੇਈਏ ਕਿ ਸਦਨ 'ਚ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਸਦਨ 'ਚ ਵਿਰੋਧ ਲਈ ਬੈਨਰ-ਪੋਸਟਰ, ਕਾਲੇ ਝੰਡੇ ਦਿਖਾਉਣਾ ਬੈਨ ਕਰ ਦਿੱਤਾ ਗਿਆ ਹੈ। ਇਸਤੋਂ ਬਾਅਦ ਵਿਰੋਧ ਲਈ ਸਪਾ ਨੇਤਾਵਾਂ ਨੇ ਇਹ ਨਵਾਂ ਤਰੀਕਾ ਲੱਭਿਆ ਹੈ, ਜਿਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਚਰਚਾ ਹੋ ਰਹੀ ਹੈ। ਦੱਸ ਦੇਈਏ ਕਿ ਵਿਧਾਨ ਸਭਾ ਦਾ ਇਹ ਸਰਦ ਰੁੱਤ ਸੈਸ਼ਨ ਨਵੇਂ ਨਿਯਮਾਂ ਦੇ ਨਾਲ ਸ਼ੁਰੂ ਹੋਇਆ ਹੈ। ਉਥੇ ਹੀ ਕਾਲੇ ਕੱਪੜੇ ਪਹਿਨ ਕੇ ਯੋਗੀ ਸਰਕਾਰ ਦਾ ਵਿਰੋਧ ਕਰ ਰਹੇ ਸਪਾ ਨੇਤਾਵਾਂ ਨੇ ਯੋਗੀ ਸਰਕਾਰ ਨੂੰ ਘੇਰਿਆ ਅਤੇ ਮਹਿੰਗਾਈ, ਬੇਰੋਜ਼ਗਾਰੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਕੁੱਲ ਮਿਲਾ ਕੇ ਸਦਨ 'ਚ ਦੋਵੇਂ ਹੀ ਪਾਰਟੀਆਂ ਆਹਮਣੋਂ-ਸਾਹਮਣੇ ਦਿਖਾਈ ਦੇ ਰਹੀਆਂ ਹਨ।
ਇਹ ਵੀ ਪੜ੍ਹੋ- ਮਾਂ ਨੇ ਮੋਬਾਈਲ ਵਰਤਣ ਤੋਂ ਰੋਕਿਆ ਤਾਂ ਧੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਉਥੇ ਹੀ ਵਿਧਾਨ ਸਭਾ 'ਚ ਬੋਲਦੇ ਹੋਏ ਸਪਾ ਮੁਖੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ 'ਤੇ ਹਮਲਾ ਬੋਲਿਆ ਅਤੇ ਕਿਹਾ ਹੈ ਕਿ ਸੱਤਾ ਪੱਖ ਵਿਰੋਧੀਆਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ। ਇਸ ਲਈ ਸੈਸ਼ਨ ਘੱਟ ਸਮੇਂ ਦਾ ਰੱਖਿਆ ਗਿਆ ਹੈ। ਇਸਨੂੰ ਛੋਟਾ ਕਰ ਦਿੱਤਾ ਗਿਆ ਹੈ। ਅਸੀਂ ਕਾਲੇ ਕੱਪੜੇ ਪਹਿਨ ਕੇ ਸਰਕਾਰ ਦਾ ਵਿਰੋਧ ਕਰ ਰਹੇ ਹਾਂ। ਇਸਦੇ ਨਾਲ ਹੀ ਅਖਿਲੇਸ਼ ਨੇ ਇਹ ਵੀ ਕਿਹਾ ਕਿ ਅਸੀਂ ਕਾਲੇ ਕੱਪੜੇ ਪਹਿਨ ਕੇ ਨਵੇਂ ਨਿਯਮਾਂ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਇਹ ਲੋਕ ਲੋਕਤੰਤਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਤਾਨਾਸ਼ਾਹੀ ਹੋ ਰਹੀ ਹੈ।
ਉਥੇ ਹੀ ਸਦਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਪਾ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਸ਼ਿਵਪਾਲ ਸਿੰਘ ਯਾਦਵ ਨੇ ਐਕਸ 'ਤੇ ਪੋਸਟ ਕਰਕੇ ਯੋਗੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ ਅਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਯੋਗੀ ਸਰਕਾਰ ਵਿਰੋਧੀਆਂ ਦੀ ਗੱਲ ਨਹੀਂ ਸੁਣਨਾ ਚਾਹੁੰਦੀ। ਇਸਦੇ ਨਾਲ ਹੀ ਯੋਗੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਬਿਜਲੀ, ਪਾਣੀ, ਸੜਕ, ਖੇਤੀ-ਕਿਸਾਨ ਅਤੇ ਕਾਨੂੰਨ-ਵਿਵਸਥਾ ਦੇ ਮੋਰਚੇ 'ਤੇ ਸਰਕਾਰ ਅਸਫਲ ਹੋਈ ਹੈ।
ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ’ਚ ਰੇਲਵੇ ਸਟੇਸ਼ਨ ’ਤੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ