ਕਸ਼ਮੀਰ ''ਚ ਮੋਬਾਇਲ ਇੰਟਰਨੈੱਟ ਸੇਵਾਵਾਂ ਫਿਰ ਤੋਂ ਬਹਾਲ

Saturday, Jun 03, 2017 - 10:20 AM (IST)

ਸ਼੍ਰੀਨਗਰ—ਕਸ਼ਮੀਰ ਘਾਟੀ 'ਚ ਸ਼ੁੱਕਰਵਾਰ ਬੀਤੀ ਸ਼ਾਮ ਨੂੰ ਛੇ ਦਿਨਾਂ ਦੇ ਬਾਅਦ ਮੋਬਾਇਲ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਪਿਛਲੇ ਹਫਤੇ ਸ਼ਨੀਵਾਰ ਨੂੰ ਪੁਲਵਾਮਾ ਜ਼ਿਲੇ ਦੇ ਤਰਾਲ ਕਸਬੇ 'ਚ ਸੁਰੱਖਿਆਬਲਾਂ ਦੇ ਨਾਲ ਮੁਕਾਬਲੇ 'ਚ ਹਿਜਬੁੱਲ ਕਮਾਂਡਰ ਸਬਜਾਰ ਭੱਟ ਦੇ ਮਾਰੇ ਜਾਣ ਦੇ ਬਾਅਦ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਅਧਿਕਾਰਕ ਜਾਣਕਾਰੀ ਦੇ ਮੁਤਾਬਕ ਘਾਟੀ 'ਚ ਪੂਰੀ ਤਰ੍ਹਾਂ ਨਾਲ ਮੋਬਾਇਲ ਨੈਟਵਰਕ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ। ਸਥਿਤੀ 'ਚ ਸੁਧਾਰ ਦੇ ਮੱਦੇਨਜ਼ਰ ਸੇਵਾਵਾਂ ਨੂੰ ਬਹਾਲ ਕੀਤਾ ਗਿਆ ਹੈ।
ਇਸ ਦੇ ਇਲਾਵਾ ਪ੍ਰੀਪੇਡ ਮੋਬਾਇਲ ਕੁਨੈਕਸ਼ਨਾਂ 'ਤੇ ਆਉਟਗੋਇੰਗ ਸੇਵਾਵਾਂ ਨੂੰ ਵੀ ਬਹਾਲ ਕਰ ਦਿੱਤਾ ਗਿਆ। ਪ੍ਰਸ਼ਾਸਨ ਨੂੰ ਡਰ ਸੀ ਕਿ ਸ਼ਰਾਰਤੀ ਤੱਤ ਸਬਜਾਰ ਦੀ ਮੌਤ ਦਾ ਪ੍ਰਯੋਗ ਘਾਟੀ 'ਚ ਫਿਰ ਤੋਂ ਮਾਹੌਲ ਨੂੰ ਖਰਾਬ ਕਰਨ ਦੇ ਲਈ ਕਰ ਸਕਦੇ ਹਨ। ਇਸ ਸਮੇਂ 'ਚ ਮੋਬਾਇਲ ਨੈਟਵਰਕ ਅਤੇ ਇੰਟਰਨੈੱਟ ਦਾ ਸਹਾਰਾ ਲਿਆ ਜਾਂਦਾ ਹੈ ਅਤੇ ਇਸ ਦੇ ਮੱਦੇਨਜ਼ਰ ਸਾਵਧਾਨ ਦੇ ਤੌਰ 'ਤੇ ਮੋਬਾਇਲ ਸੇਵਾਵਾਂ ਨੂੰ ਬੰਦ ਕੀਤਾ ਗਿਆ ਸੀ।


Related News