3 ਮਹੀਨੇ ਰੀਚਾਰਜ ਦੀ ਨੋ ਟੈਨਸ਼ਨ! ਆ ਗਿਆ ਅਨਲਿਮਟਿਡ Validity ਵਾਲਾ ਸਸਤਾ ਪਲਾਨ

Saturday, May 23, 2026 - 05:15 PM (IST)

3 ਮਹੀਨੇ ਰੀਚਾਰਜ ਦੀ ਨੋ ਟੈਨਸ਼ਨ! ਆ ਗਿਆ ਅਨਲਿਮਟਿਡ Validity ਵਾਲਾ ਸਸਤਾ ਪਲਾਨ

ਗੈਜੇਟ ਡੈਸਕ- ਏਅਰਟੈੱਲ (Airtel) ਆਪਣੇ ਗਾਹਕਾਂ ਲਈ ਸਮੇਂ-ਸਮੇਂ 'ਤੇ ਕਈ ਸ਼ਾਨਦਾਰ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕਰਦਾ ਰਹਿੰਦਾ ਹੈ। ਅਜਿਹਾ ਹੀ ਇਕ ਖਾਸ ਪਲਾਨ 548 ਰੁਪਏ ਦਾ ਹੈ, ਜੋ ਪੂਰੇ 84 ਦਿਨਾਂ ਦੀ ਵੈਧਤਾ (validity) ਦੇ ਨਾਲ ਆਉਂਦਾ ਹੈ। ਇਸ ਪਲਾਨ 'ਚ ਗਾਹਕਾਂ ਨੂੰ ਪੂਰੇ 84 ਦਿਨਾਂ ਲਈ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ, ਜਿਸ 'ਚ ਰੋਮਿੰਗ ਵੀ ਸ਼ਾਮਲ ਹੈ। ਇਸ 'ਚ ਕੁੱਲ 7GB ਡਾਟਾ ਦਿੱਤਾ ਜਾਂਦਾ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਦੇ ਘਰ ਜਾਂ ਦਫ਼ਤਰ 'ਚ ਵਾਈ-ਫਾਈ (Broadband/Wi-Fi) ਲੱਗਾ ਹੋਇਆ ਹੈ ਅਤੇ ਉਨ੍ਹਾਂ ਨੂੰ ਮੋਬਾਈਲ ਡਾਟਾ ਦੀ ਘੱਟ ਲੋੜ ਹੁੰਦੀ ਹੈ। ਇਸ ਪਲਾਨ 'ਚ ਗਾਹਕਾਂ ਨੂੰ ਕੁੱਲ 900 SMS ਮਿਲਦੇ ਹਨ।

ਇਸ ਤੋਂ ਇਲਾਵਾ ਏਅਰਟੈੱਲ ਦੇ ਇਸ ਪਲਾਨ 'ਚ ਕੁਝ ਖਾਸ ਵਾਧੂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਗਾਹਕਾਂ ਨੂੰ 12 ਮਹੀਨਿਆਂ ਲਈ ਅਡੋਬ ਐਕਸਪ੍ਰੈਸ ਪ੍ਰੀਮੀਅਮ (Adobe Express Premium) ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ, ਜਿਸਦੀ ਕੀਮਤ ਲਗਭਗ 4,000 ਰੁਪਏ ਦੇ ਬਰਾਬਰ ਹੈ। ਇਸ ਪਲਾਨ ਦੇ ਨਾਲ ਮੁਫ਼ਤ ਹੈਲੋ ਟਿਊਨਜ਼ ਦੀ ਸਹੂਲਤ ਵੀ ਮਿਲਦੀ ਹੈ, ਜਿਸ ਰਾਹੀਂ 30 ਦਿਨਾਂ ਲਈ ਇਕ ਮੁਫ਼ਤ ਟਿਊਨ ਲਗਾਈ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News