ਮੋਬਾਇਲ ਚਾਰਜਰ ਦੀ ਪਿਨ ਮੂੰਹ ''ਚ ਪਾਉਂਦੇ ਹੀ ਹੋ ਗਈ ਬੱਚੇ ਦੀ ਮੌਤ

05/21/2019 1:02:24 PM

ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ ਦੇ ਜਹਾਂਗੀਰਾਬਾਦ 'ਚ ਇਕ ਢਾਈ ਸਾਲ ਦੇ ਮਾਸੂਮ ਦੀ ਮੋਬਾਇਲ ਚਾਰਜਰ ਦੀ ਪਿਨ ਮੂੰਹ 'ਚ ਪਾਉਣ ਕਾਰਨ ਮੌਤ ਹੋ ਗਈ। ਮੋਬਾਇਲ ਚਾਰਜਰ ਦਾ ਸਵਿਚ ਆਨ ਰਹਿਣ ਕਾਰਨ ਚਾਰਜਰ ਦੀ ਪਿਨ 'ਚ ਕਰੰਟ ਉਤਰ ਆਇਆ, ਜਿਸ ਨਾਲ ਮਾਸੂਮ ਦੀ ਮੌਤ ਹੋ ਗਈ। ਜਹਾਂਗੀਰਾਬਾਦ ਨਗਰ ਦੇ ਮੋਹੱਲਾ ਲੋਧਾਨ ਵਾਸੀ ਅਹਿਮਦ ਹੁਸੈਨ ਦੀ ਬੇਟੀ ਰਜੀਆ ਦਾ ਢਾਈ ਸਾਲ ਦਾ ਬੇਟਾ ਸਹਿਵਰ ਉਸ ਸਮੇਂ ਕਰੰਟ ਦੀ ਲਪੇਟ 'ਚ ਆ ਗਿਆ, ਜਦੋਂ ਉਸ ਨੇ ਮੋਬਾਇਲ ਚਾਰਜਰ ਦੀ ਪਿਨ ਮੂੰਹ 'ਚ ਪਾ ਲਈ। ਚਾਰਜਰ ਪਲੱਗ 'ਚ ਲੱਗਾ ਸੀ। ਪਰਿਵਾਰ ਵਾਲੇ ਉਸ ਨੂੰ ਨਿੱਜੀ ਡਾਕਟਰ ਕੋਲ ਲਿਜਾ ਰਹੇ ਸਨ ਕਿ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ।

ਇਸ ਕਾਰਨ ਹੁੰਦੇ ਹਨ ਹਾਦਸੇ
1-ਮੋਬਾਇਲ ਅਤੇ ਚਾਰਜਰ ਫਟਣ ਦੀਆਂ ਸਭ ਤੋਂ ਵਧ ਘਟਨਾਵਾਂ ਚਾਰਜਰ ਦੇ ਸਮੇਂ ਮੋਬਾਇਲ ਇਸਤੇਮਾਲ ਕਰਨ ਦੌਰਾਨ ਹੁੰਦੀਆਂ ਹਨ।
2- ਮਾਹਰਾਂ ਦਾ ਕਹਿਣਾ ਹੈ ਕਿ ਚਾਰਜਰ ਸਮੇਂ ਮੋਬਾਇਲ ਦੇ ਮਦਰਬੋਰਡ 'ਤੇ ਦਬਾਅ ਵਧ ਜਾਂਦਾ ਹੈ। ਇਸ ਦੌਰਾਨ ਜਦੋਂ ਅਸੀਂ ਫੋਨ 'ਤੇ ਗੱਲ ਕਰਦੇ ਹਾਂ ਅਤੇ ਗੇਮ ਖੇਡਣ ਵਰਗੀ ਗਤੀਵਿਧੀ ਕਰਦੇ ਹਾਂ ਤਾਂ ਇਸ 'ਤੇ ਦਬਾਅ ਕਈ ਗੁਨਾ ਵਧ ਜਾਂਦਾ ਹੈ ਅਤੇ ਬੈਟਰੀ ਦੇ ਫਟਣ ਵਰਗੀਆਂ ਘਟਨਾਵਾਂ ਹੁੰਦੀਆਂ ਹਨ। ਇਹ ਸਥਿਤੀ ਚਾਰਜਰ ਨਾਲ ਵੀ ਹੁੰਦੀ ਹੈ।
3- ਸਸਤੇ ਮੋਬਾਇਲ ਨਾ ਖਰੀਦੋ, ਕਿਉਂਕਿ ਇਨ੍ਹਾਂ ਦੇ ਮਦਰਬੋਰਡ, ਚਾਰਜਰ ਅਤੇ ਹੋਰ ਪਾਰਟਸ ਚੰਗੀ ਗੁਣਵੱਤਾ ਵਾਲੇ ਨਹੀਂ ਹੁੰਦੇ ਹਨ। ਸਹੀ ਤਰ੍ਹਾਂ ਨਾਲ ਕੰਮ ਨਾ ਕਰਨ ਕਰ ਕੇ ਇਨ੍ਹਾਂ ਦੀ ਬੈਟਰੀ ਜਾਂ ਚਾਰਜਰ ਦੇ ਫਟਣ ਦਾ ਖਤਰਾ ਰਹਿੰਦਾ ਹੈ।
4-ਮੋਬਾਇਲ ਚਾਰਜਰ ਦੀ ਤਾਰ ਕੱਟਣ ਅਤੇ ਚਾਰਜਰ ਦੀ ਖਰਾਬ ਗੁਣਵੱਤਾ ਕਾਰਨ ਉਸ ਨਾਲ ਕਰੰਟ ਲੱਗ ਸਕਦਾ ਹੈ।

ਬੱਚਿਆਂ ਤੋਂ ਰੱਖੋ ਦੂਰ
ਜੇਕਰ ਤੁਸੀਂ ਆਪਣਾ ਮੋਬਾਇਲ ਚਾਰਜ ਕਰ ਰਹੋ ਹੋ ਤਾਂ ਬੱਚਿਆਂ ਨੂੰ ਉਸ ਤੋਂ ਦੂਰ ਰੱਖੋ, ਕਿਉਂਕਿ ਚਾਰਜਰ ਕਰਦੇ ਸਮੇਂ ਖਰਾਬ ਗੁਣਵੱਤਾ ਵਾਲੇ ਚਾਰਜਰ ਜਾਂ ਮੋਬਾਇਲ ਤੋਂ ਉਨ੍ਹਾਂ ਨੂੰ ਕਰੰਟ ਵੀ ਲੱਗ ਸਕਦਾ ਹੈ।


DIsha

Content Editor

Related News