ਤੁਸੀਂ ਵੀ ਆਪਣਾ ਫ਼ੋਨ 100% ਤੱਕ ਕਰਦੇ ਹੋ ਚਾਰਜ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਜਾਣੋ ਬੈਟਰੀ 'ਤੇ ਕੀ ਪੈਂਦਾ ਅਸਰ
Sunday, Jan 25, 2026 - 05:54 PM (IST)
ਵੈੱਬ ਡੈਸਕ- ਅੱਜ ਦੇ ਦੌਰ 'ਚ ਸਮਾਰਟਫ਼ੋਨ ਸਿਰਫ਼ ਇਕ ਗੈਜੇਟ ਨਹੀਂ ਰਿਹਾ, ਸਗੋਂ ਕਾਲ, ਇੰਟਰਨੈੱਟ, ਯੂਪੀਆਈ (UPI), ਕੰਮ ਅਤੇ ਮਨੋਰੰਜਨ ਵਰਗੀਆਂ ਰੋਜ਼ਾਨਾ ਦੀਆਂ ਲੋੜਾਂ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਅਜਿਹੀ ਸਥਿਤੀ 'ਚ, ਬੈਟਰੀ ਦੀ ਸਿਹਤ ਸਿੱਧੇ ਤੌਰ 'ਤੇ ਤੁਹਾਡੇ ਫ਼ੋਨ ਦੀ ਵਰਤੋਂ ਨਾਲ ਜੁੜੀ ਹੁੰਦੀ ਹੈ, ਪਰ ਬਹੁਤ ਸਾਰੇ ਲੋਕ ਫ਼ੋਨ ਦੀ ਚਾਰਜਿੰਗ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਜਿਸ ਕਾਰਨ ਬੈਟਰੀ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦੀ ਹੈ।
ਕੀ 100% ਚਾਰਜ ਕਰਨਾ ਸਹੀ ਹੈ?
ਅੱਜਕੱਲ੍ਹ ਜ਼ਿਆਦਾਤਰ ਸਮਾਰਟਫ਼ੋਨਾਂ 'ਚ ਲਿਥੀਅਮ-ਆਇਨ ਬੈਟਰੀਆਂ ਹੁੰਦੀਆਂ ਹਨ। ਹਾਲਾਂਕਿ ਇਹ ਬੈਟਰੀਆਂ ਸਮਾਰਟ ਹੁੰਦੀਆਂ ਹਨ ਅਤੇ ਓਵਰਚਾਰਜਿੰਗ ਤੋਂ ਬਚਾਅ ਕਰਦੀਆਂ ਹਨ, ਪਰ ਜਦੋਂ ਬੈਟਰੀ 80% ਤੋਂ ਉੱਪਰ 100% ਤੱਕ ਪਹੁੰਚਦੀ ਹੈ, ਤਾਂ ਇਸ 'ਤੇ ਦਬਾਅ (stress) ਵੱਧ ਜਾਂਦਾ ਹੈ ਅਤੇ ਅੰਦਰੂਨੀ ਕੈਮੀਕਲ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਜੇਕਰ ਇਹ ਆਦਤ ਰੋਜ਼ਾਨਾ ਬਣੀ ਰਹੇ, ਤਾਂ ਕੁਝ ਮਹੀਨਿਆਂ ਜਾਂ ਸਾਲਾਂ 'ਚ ਬੈਟਰੀ ਦੀ ਸਮਰੱਥਾ ਘੱਟਣ ਲੱਗਦੀ ਹੈ। ਰਾਤ ਭਰ ਫ਼ੋਨ ਨੂੰ 100% ਚਾਰਜ 'ਤੇ ਲਗਾ ਕੇ ਛੱਡਣਾ ਬੈਟਰੀ ਨੂੰ ਜਲਦੀ ਖ਼ਰਾਬ ਕਰ ਸਕਦਾ ਹੈ।
ਕਿੰਨੇ ਪ੍ਰਤੀਸ਼ਤ ਚਾਰਜਿੰਗ ਹੈ ਸਭ ਤੋਂ ਵਧੀਆ?
ਬੈਟਰੀ ਮਾਹਿਰਾਂ ਅਤੇ ਟੈਕ ਕੰਪਨੀਆਂ ਅਨੁਸਾਰ, ਫ਼ੋਨ ਦੀ ਬੈਟਰੀ ਨੂੰ 20% ਤੋਂ 80% ਦੇ ਵਿਚਕਾਰ ਰੱਖਣਾ ਸਭ ਤੋਂ ਸਿਹਤਮੰਦ ਮੰਨਿਆ ਜਾਂਦਾ ਹੈ। ਇਸ ਰੇਂਜ 'ਚ ਬੈਟਰੀ 'ਤੇ ਦਬਾਅ ਘੱਟ ਪੈਂਦਾ ਹੈ ਅਤੇ ਚਾਰਜਿੰਗ ਸਾਈਕਲ ਲੰਬੇ ਸਮੇਂ ਤੱਕ ਠੀਕ ਰਹਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ 80% 'ਤੇ ਫ਼ੋਨ ਚਾਰਜਿੰਗ ਤੋਂ ਹਟਾ ਲੈਣਾ ਬੈਟਰੀ ਲਈ ਜਿਮ ਜਾਣ ਵਰਗਾ ਹੈ, ਜਦਕਿ ਹਰ ਵਾਰ 100% ਤੱਕ ਲੈ ਜਾਣਾ ਇਸ ਤੋਂ 'ਓਵਰਟਾਈਮ' ਕਰਵਾਉਣ ਵਰਗਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਫ਼ੋਨ 4-5 ਸਾਲ ਤੱਕ ਵਧੀਆ ਚੱਲੇ, ਤਾਂ 80-85% 'ਤੇ ਚਾਰਜਰ ਹਟਾਉਣ ਦੀ ਆਦਤ ਪਾਓ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਧਿਆਨ:
ਬੈਟਰੀ ਨੂੰ ਜ਼ਿਆਦਾ ਖਾਲੀ ਨਾ ਹੋਣ ਦਿਓ: ਬੈਟਰੀ ਨੂੰ ਵਾਰ-ਵਾਰ 5% ਜਾਂ 10% ਤੱਕ ਡਿੱਗਣ ਨਾ ਦਿਓ, ਕਿਉਂਕਿ ਬਹੁਤ ਜ਼ਿਆਦਾ ਖਾਲੀ ਹੋਣਾ ਵੀ ਨੁਕਸਾਨਦੇਹ ਹੈ।
ਸਮਾਰਟ ਫੀਚਰਸ ਦੀ ਵਰਤੋਂ: ਅੱਜਕੱਲ੍ਹ iPhone ਅਤੇ ਐਂਡਰਾਇਡ ਫ਼ੋਨਾਂ ਵਿੱਚ Optimised Charging ਜਾਂ Adaptive Charging ਵਰਗੇ ਫੀਚਰ ਹੁੰਦੇ ਹਨ, ਜੋ ਚਾਰਜਿੰਗ ਸਪੀਡ ਨੂੰ ਕੰਟਰੋਲ ਕਰਕੇ ਬੈਟਰੀ ਨੂੰ ਬਚਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
