ਹਰਿਆਣਾ : ਜੀਂਦ ਜ਼ਿਲ੍ਹਾ ਜੇਲ੍ਹ ''ਚ ਤਲਾਸ਼ੀ ਮੁਹਿੰਮ ਦੌਰਾਨ ਮੋਬਾਇਲ, ਨਸ਼ੀਲੇ ਪਦਾਰਥ ਅਤੇ ਬਲੇਡ ਮਿਲੇ

02/29/2024 7:09:14 PM

ਜੀਂਦ (ਭਾਸ਼ਾ)- ਹਰਿਆਣਾ ਦੀ ਜੀਂਦ ਜ਼ਿਲ੍ਹਾ ਜੇਲ੍ਹ 'ਚ ਤਲਾਸ਼ੀ ਮੁਹਿੰਮ ਦੌਰਾਨ ਚਾਰ ਮੋਬਾਇਲ, ਕਈ ਬਲੇਡ, ਨਸ਼ੀਲੇ ਪਦਾਰਥ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਕ ਰਿਹਾਇਸ਼ੀ ਕਾਲੋਨੀ ਵਲੋਂ ਜੇਲ੍ਹ 'ਚ ਕੁਝ ਸਾਮਾਨ ਸੁੱਟੇ ਜਾਣ ਦੀ ਸੂਚਨਾ ਮਿਲਣ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਕੈਂਟੀਨ ਦੀ ਕੰਧ ਕੋਲ ਇਕ ਪੈਕੇਟ ਮਿਲਿਆ, ਜਿਸ 'ਚ ਵੱਖ-ਵੱਖ ਕੰਪਨੀਆਂ ਦੇ ਤਿੰਨ ਮੋਬਾਇਲ ਫੋਨ, ਇਕ ਬੈਟਰੀ, ਈਅਰ ਫੋਨ ਲੀਡ, ਡਾਟਾ ਕੇਬਲ, 45 ਗ੍ਰਾਮ ਗਾਂਜਾ ਪੱਤੀ, 45 ਗ੍ਰਾਮ ਚਰਸ, 5 ਸਰਜੀਕਲ ਬਲੇਡ ਅਤੇ 5 ਬਲੇਡ ਮਿਲੇ। 

ਉਸ ਅਨੁਸਾਰ ਇਸੇ ਜਗ੍ਹਾ 'ਤੇ ਰਾਮਪਾਲ, ਵਿਕਾਸ, ਪ੍ਰਦੀਪ ਅਤੇ ਵਿਕਾਸ ਨਾਮੀ ਚਾਰ ਕੈਦੀਆਂ ਨੂੰ ਫੜਿਆ ਗਿਆ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਗਈ। ਚਾਰਾਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਕਹਿਣ 'ਤੇ ਸ਼ੀਤਲਪੁਰੀ ਕਾਲੋਨੀ ਦੇ ਮਨਜੀਤ ਨੇ ਜੇਲ੍ਹ 'ਚ ਇਹ ਸਾਮਾਨ ਸੁੱਟਿਆ ਸੀ। ਪੁਲਸ ਅਨੁਸਾਰ, ਜਦੋਂ ਇਨ੍ਹਾਂ ਕੈਦੀਆਂ ਦੀ ਤਲਾਸ਼ੀ ਲਈ ਗਈ ਤਾਂ ਰਾਮਪਾਲ ਕੋਲੋਂ ਸਿਮ ਅਤੇ ਵਿਕਾਸ ਕੋਲੋਂ ਮੋਬਾਇਲ ਬਰਾਮਦ ਹੋਇਆ। ਜੇਲ੍ਹ ਅਧਿਕਾਰੀਆਂ ਨੇ ਬਰਾਮਦ ਸਾਮਾਨ ਜ਼ਬਤ ਕਰ ਲਿਆ ਹੈ। ਸਿਵਲ ਲਾਈਨ ਥਾਣੇ ਦੇ ਜਾਂਚ ਅਧਿਕਾਰੀ ਰਵਿੰਦਰ ਨੇ ਦੱਸਿਆ ਕਿ ਜੇਲ੍ਹ ਡਿਪਟੀ ਸੁਪਰਡੈਂਟ ਸੁਰੇਂਦਰ ਸਿੰਘ ਦੀ ਸ਼ਿਕਾਇਤ 'ਤੇ ਕੈਦੀ ਰਾਮਪਾਲ, ਵਿਕਾਸ, ਅਤੇ ਸਾਮਾਨ ਸੁੱਟਣ ਵਾਲੇ ਮਨਜੀਤ ਖ਼ਿਲਾਫ਼ ਸੰਬੰਧਤ ਕਾਨੂੰਨਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News