ਹਜੂਮੀ ਕਤਲ : ਸਖਤ ਹੋਈ ਸਰਕਾਰ, ਕੀਤਾ ਚਾਰ ਮੈਂਬਰੀ ਕਮੇਟੀ ਦਾ ਗਠਨ

Monday, Jul 23, 2018 - 08:42 PM (IST)

ਹਜੂਮੀ ਕਤਲ : ਸਖਤ ਹੋਈ ਸਰਕਾਰ, ਕੀਤਾ ਚਾਰ ਮੈਂਬਰੀ ਕਮੇਟੀ ਦਾ ਗਠਨ

ਨਵੀਂ ਦਿੱਲੀ— ਸਰਕਾਰ ਨੇ ਭੀੜ੍ਹ ਹਿੰਸਾ ਤੇ ਭੀੜ੍ਹ ਵੱਲੋਂ ਕੁੱਟ-ਕੁੱਟ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀਆਂ ਘਟਨਾਵਾਂ ਤੋਂ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਉਪਾਅ ਤੇ ਕਾਨੂੰਨੀ ਢਾਂਚੇ ਦਾ ਸੁਝਾਅ ਦੇਣ ਲਈ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਦੀ ਪ੍ਰਧਾਨਗੀ 'ਚ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਕਮੇਟੀ ਆਪਣੀਆਂ ਸਿਫਾਰਿਸ਼ਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਇਕ ਮੰਤਰਾਲਾ ਕਮੇਟੀ ਨੂੰ ਸੌਂਪੇਗੀ, ਜੋ ਇਸ ਨੂੰ ਅੱਗੇ ਪ੍ਰਧਾਨ ਮੰਤਰੀ ਨੂੰ ਸੌਂਪੇਗੀ। ਗ੍ਰਹਿ ਮੰਤਰਾਲਾ ਦੇ ਬੁਲਾਰਾ ਨੇ ਦੱਸਿਆ ਕਿ ਹਿੰਸਾ ਤੇ ਭੀੜ੍ਹ ਵੱਲੋਂ ਕੁੱਟ-ਕੁੱਟ ਕੇ ਕੀਤੀ ਜਾਣ ਵਾਲੀ ਹੱਤਿਆ ਦੇ ਮੁੱਦੇ 'ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਹਾਲ ਹੀ 'ਚ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।


Related News