ਭੀੜ ਹੱਤਿਆ ਦੀਆਂ ਘਟਨਾਵਾਂ ਲਈ ਭਾਜਪਾ ਜ਼ਿੰਮੇਵਾਰ: ਮਮਤਾ ਬੈਨਰਜੀ
Tuesday, Jul 24, 2018 - 11:17 AM (IST)

ਕੋਲਕੱਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੇਸ਼ 'ਚ ਕੁੱਟਮਾਰ ਕਰਕੇ ਹੱਤਿਆ ਦੀਆਂ ਘਟਨਾਵਾਂ 'ਚ ਵਾਧੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸਿਰਫ ਨਿੰਦਿਆਂ ਕਰਨ ਦੀ ਬਜਾਏ ਭਾਜਪਾ ਨੂੰ ਆਪਣੇ ਨੇਤਾਵਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਸੂਬਾ ਸਕੱਤਰੇਤ 'ਚ ਮੀਡੀਆ ਤੋਂ ਕਿਹਾ ਕਿ ਰਾਜਨਾਥ ਜੀ (ਕੇਂਦਰੀ ਗ੍ਰਹਿ ਮੰਤਰੀ) ਨੇ ਸੰਸਦ 'ਚ ਘਟਨਾ ਦੀ ਨਿੰਦਿਆ ਕੀਤੀ ਪਰ ਨਿੰਦਿਆ ਕਰਨ ਦੀ ਬਜਾਏ ਉਹ ਉੱਪਰ ਤੋਂ ਲੈ ਕੇ ਹੇਠਾਂ ਤੱਕ ਆਪਣੇ ਨੇਤਾਵਾਂ ਨੂੰ ਕੰਟਰੋਲ ਕਿਉਂ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਉਨ੍ਹਾਂ ਦੇ ਨਫਰਤ ਭਰੀ ਮੁਹਿੰਮ ਕਾਰਨ ਹੋਇਆ ਹੈ ਕਿ ਇੰਨੇ ਸਾਰੇ ਲੋਕ ਮਾਰੇ ਗਏ ਹਨ। ਇਸ ਦੀ ਸ਼ੁਰੂਆਤ ਘਰ ਤੋਂ ਹੋਣੀ ਚਾਹੀਦੀ ਹੈ।