'ਮੌਬ ਲਿੰਚਿੰਗ' ਅਤੇ ਆਨਰ ਕਿਲਿੰਗ ਨੂੰ ਅੱਤਵਾਦੀ ਘਟਨਾ ਐਲਾਨ ਕਰਨ ਦੀ ਮੰਗ

08/02/2019 12:53:32 PM

ਨਵੀਂ ਦਿੱਲੀ— ਦਰਮੁਕ ਸੰਸਦ ਮੈਂਬਰ ਡੀ. ਰਵੀ ਕੁਮਾਰ ਨੇ ਭੀੜ ਵਲੋਂ ਕਤਲ (ਮੌਬ ਲਿੰਚਿੰਗ) ਅਤੇ ਝੂਠੀ ਸ਼ਾਨ ਖਾਤਰ ਕਤਲ (ਆਨਰ ਕਿਲਿੰਗ) ਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੱਤਵਾਦੀ ਘਟਨਾ ਐਲਾਨ ਕੀਤਾ ਜਾਵੇ। ਸਦਨ 'ਚ ਸਿਫ਼ਰ ਕਾਲ ਦੌਰਾਨ ਕੁਮਾਰ ਨੇ ਭੀੜ ਵਲੋਂ ਕਤਲ ਅਤੇ 'ਆਨਰ ਕਿਲਿੰਗ' ਨੂੰ ਅੱਤਵਾਦੀ ਘਟਨਾਵਾਂ ਐਲਾਨ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਅਜਿਹੀਆਂ ਵਾਰਦਾਤਾਂ 'ਤੇ ਰੋਕ ਲਗਾਉਣ ਲਈ ਦੋਸ਼ੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨ ਦੇ ਅਧੀਨ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ 'ਮੌਬ ਲਿੰਚਿੰਗ' ਅਤੇ 'ਆਨਰ ਕਿਲਿੰਗ' ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਜੋ ਬਹੁਤ ਚਿੰਤਾਜਨਕ ਹਨ। ਬਸਪਾ ਦੇ ਦਾਨਿਸ਼ ਅਲੀ ਨੇ ਜਾਮੀਆ ਮਿਲੀਆ ਇਸਲਾਮੀਆ 'ਚ ਪਿਛਲੇ 15 ਸਾਲਾਂ ਤੋਂ ਵਿਦਿਆਰਥੀ ਸੰਘ ਦੀ ਚੋਣ ਨਾ ਹੋਣ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਜੇਕਰ ਯੂਨੀਵਰਸਿਟੀਆਂ 'ਚ ਚੋਣਾਂ ਨਹੀਂ ਹੋਣਗੀਆਂ ਤਾਂ ਫਿਰ ਕਈ ਨੌਜਵਾਨ ਨੇਤਾ ਸੰਸਦ 'ਚ ਆਉਣ ਤੋਂ ਨਜ਼ਰਅੰਦਾਜ ਰਹਿ ਜਾਣਗੇ। ਕਾਂਗਰਸ ਦੇ ਟੀ.ਐੱਨ. ਪ੍ਰਸਤਾਪਨ ਨੇ ਕਿਹਾ ਕਿ ਰੋਹਿੰਗੀਆ ਸ਼ਰਨਾਰਥੀ ਬਹੁਤ ਤਰਸਯੋਗ ਹਾਲਤ 'ਚ ਜੀ ਰਹੇ ਹਨ, ਸਰਕਾਰ ਨੂੰ ਉਨ੍ਹਾਂ ਨੂੰ ਰਾਹਤ ਪਹੁੰਚਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਸਾਡੀ ਪਰੰਪਰਾ ਲੋੜਵੰਦਾਂ ਦੀ ਮਦਦ ਦੀ ਰਹੀ ਹੈ। ਇਸ 'ਤੇ ਭਾਜਪਾ ਅਤੇ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਦਰਮਿਆਨ ਬਹਿਸ ਵੀ ਹੋਈ। ਬੀਜੂ ਜਨਤਾ ਦਲ ਦੇ ਬੀ. ਮਹਿਤਾਬ ਨੇ ਸ਼ਹਿਰੀ ਖੇਤਰਾਂ 'ਚ ਪਾਣੀ ਦੀ ਕਮੀ ਦਾ ਮੁੱਦਾ ਚੁੱਕਿਆ ਅਤੇ ਸਰਕਾਰ ਨੂੰ ਇਸ 'ਤੇ ਪ੍ਰਭਾਵਸ਼ਾਲੀ ਕਦਮ ਚੁੱਕਣਾ ਚਾਹੀਦਾ।


DIsha

Content Editor

Related News