ਵੱਡੀ ਖ਼ਬਰ ; ਵਿਧਾਇਕ ਦਾ ਅਸਤੀਫ਼ਾ ਹੋਇਆ ਕਬੂਲ
Saturday, Jul 12, 2025 - 09:26 AM (IST)

ਨੈਸ਼ਨਲ ਡੈਸਕ- ਬੀਤੇ ਦਿਨੀਂ ਤੇਲੰਗਾਨਾ ਦੇ ਗੋਸ਼ਮਹਿਲ ਤੋਂ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਨੇ ਅਸਤੀਫ਼ੇ ਦਾ ਐਲਾਨ ਕੀਤਾ ਸੀ, ਜਿਸ ਨੂੰ ਪਾਰਟੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਪਾਰਟੀ ਨੇ ਰਾਜਾ ਸਿੰਘ ਦੇ ਦੋਸ਼ਾਂ ਨੂੰ ਗੈਰ-ਪ੍ਰਾਸੰਗਿਕ ਦੱਸਦੇ ਹੋਏ ਖਾਰਿਜ ਕਰ ਦਿੱਤਾ ਹੈ।
ਰਾਜਾ ਸਿੰਘ ਨੇ ਭਾਜਪਾ ਦੀ ਤੇਲੰਗਾਨਾ ਇਕਾਈ ਦੇ ਪ੍ਰਧਾਨ ਦੀ ਚੋਣ ਦੀ ਆਲੋਚਨਾ ਕਰਦੇ ਹੋਏ ਅਸਤੀਫੇ ਦਾ ਐਲਾਨ ਕੀਤਾ ਸੀ। ਭਾਜਪਾ ਦੀ ਤੇਲੰਗਾਨਾ ਇਕਾਈ ਦੇ ਪ੍ਰਧਾਨ ਦੇ ਰੂਪ ਵਿਚ ਰਾਮਚੰਦਰ ਰਾਓ ਦੀ ਸੰਭਾਵਿਤ ਨਿਯੁਕਤੀ ਤੋਂ ਨਾਰਾਜ਼ ਰਾਜਾ ਸਿੰਘ ਨੇ 30 ਜੂਨ ਨੂੰ ਤਤਕਾਲੀ ਸੂਬਾ ਪ੍ਰਧਾਨ ਜੀ. ਕਿਸ਼ਨ ਰੈੱਡੀ ਨੂੰ ਇਕ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਰਾਮਚੰਦਰ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਪਾਰਟੀ ਦੇ ਲੱਖਾਂ ਮੈਂਬਰਾਂ ਲਈ ਬੇਹੱਦ ਨਿਰਾਸ਼ਾ ਦੀ ਗੱਲ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੈਨਸ਼ਨਾਂ 'ਚ ਤਿੰਨ ਗੁਣਾ ਵਾਧਾ ! CM ਨੇ ਕਰ ਦਿੱਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e