''ਆਪ'' ਦੇ ਵਿਧਾਇਕ ਨੇ ਮਨੋਜ ਤਿਵਾੜੀ ਨੂੰ ਦੱਸਿਆ ''ਨਚਨੀਆ ਪ੍ਰਧਾਨ''

01/27/2018 5:30:45 PM

ਨਵੀਂ ਦਿੱਲੀ— ਮਸ਼ਹੂਰ ਭੋਜਪੁਰੀ ਐਕਟਰ ਤੋਂ ਭਾਜਪਾ ਸੰਸਦ ਮੈਂਬਰ ਬਣੇ ਮਨੋਜ ਤਿਵਾੜੀ 'ਤੇ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਨੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਦਿੱਲੀ ਦੀ ਗਾਂਧੀਨਗਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਨਿਲ ਵਾਜਪੇਈ ਨੇ ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਸੀਲਿੰਗ ਦੇ ਖਿਲਾਫ ਵਿਰੋਧ ਦਰਜ ਕਰਵਾਉਂਦੇ ਹੋਏ ਮਨੋਜ ਤਿਵਾੜੀ ਨੂੰ 'ਨਚਨੀਆ ਪ੍ਰਧਾਨ' ਤੱਕ ਕਹਿ ਦਿੱਤਾ। ਜਿਸ ਤੋਂ ਬਾਅਦ ਦਿੱਲੀ ਦੀ ਸਿਆਸਤ 'ਚ ਗਰਮੀ ਵਧ ਗਈ ਹੈ।
ਦਿੱਲੀ 'ਚ ਕਈ ਦਿਨਾਂ ਤੋਂ ਸੀਲਿੰਗ ਚੱਲ ਰਹੀ ਹੈ। ਜਿਸ ਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਸਥਾਨਕ ਲੋਕ ਵੀ ਭਾਰੀ ਵਿਰੋਧ ਕਰ ਰਹੇ ਹਨ। ਲਗਾਤਾਰ ਵਿਰੋਧ ਨੂੰ ਵਧਦਾ ਦੇਖ ਸੀਲਿੰਗ ਦੇ ਮਸਲੇ 'ਤੇ ਭਾਜਪਾ ਸ਼ਾਸਤ ਤਿੰਨੋਂ ਐੱਮ.ਸੀ.ਡੀ. ਨੇ ਸ਼ਨੀਵਾਰ ਜੁਆਇੰਟ ਸੈਸ਼ਨ ਬੁਲਾਇਆ ਸੀ। ਇਸੇ ਦੌਰਾਨ ਸੀਲਿੰਗ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਅਤੇ ਸਾਬਕਾ ਵਿਧਾਇਕਾਂ 'ਚ ਰਾਊਸ ਐਵੇਨਿਊ ਦਫ਼ਤਰ ਤੋਂ ਲੈ ਕੇ ਸਿਵਿਕ ਸੈਂਟਰ ਤੱਕ ਪੋਸਟਰ ਹੱਥਾਂ 'ਚ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਮਾਰਚ ਕੱਢਿਆ। ਸੀਲਿੰਗ ਦਾ ਵਿਰੋਧ ਕਰਦੇ-ਕਰਦੇ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੇ ਸਿਵਿਕ ਸੈਂਟਰ ਦੇ ਅੰਦਰ ਪੁੱਜ ਕੇ ਨਾਅਰੇਬਾਜ਼ੀ ਕਰਨ ਲੱਗੇ।
ਆਮ ਆਦਮੀ ਪਾਰਟੀ ਦੇ ਕੌਂਸਲਰ ਸੀਲਿੰਗ ਵਾਲੇ ਤਾਲੇ ਦੀ ਮਾਲਾ ਪਾ ਕੇ ਸਿਵਿਕ ਸੈਂਟਰ ਪੁੱਜੇ ਅਤੇ ਭਾਜਪਾ 'ਤੇ ਕਨਵਰਜਨ (ਪਰਿਵਰਤਨ) ਚਾਰਜ ਦੇ ਨਾਂ ਵਸੂਲੀ ਕਰਨ ਦਾ ਦੋਸ਼ ਲਗਾਇਆ ਹੈ। ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦੀ ਮਾਨੀਟਰਿੰਗ ਕਮੇਟੀ ਤੋਂ ਸੀਲਿੰਗ ਦੇ ਮਸਲੇ ਦੀ ਦੁਬਾਰਾ ਸਮੀਖਿਆ ਕਰਨ ਦੀ ਅਪੀਲ ਵੀ ਕੀਤੀ ਹੈ। ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਭਿਨੇਤਾ ਅਤੇ ਭੋਜਪੁਰੀ ਗਾਇਕ ਹਨ। ਸਿਆਸਤ ਦੇ ਨਾਲ-ਨਾਲ ਮਨੋਜ ਤਿਵਾੜੀ ਕਈ ਭੋਜਪੁਰੀ ਫਿਲਮਾਂ 'ਚ ਅਭਿਨੈ ਕਰ ਚੁਕੇ ਹਨ ਅਤੇ ਬਾਲੀਵੁੱਡ ਦੀਆਂ ਕਈ ਫਿਲਮਾਂ ਲਈ ਗੀਤ ਵੀ ਗਾਏ ਹਨ। ਦਿੱਲੀ 'ਚ ਬਿਹਾਰ ਤੋਂ ਆਉਣ ਵਾਲੀ ਵੱਡੀ ਆਬਾਦੀ ਰਹਿੰਦੀ ਹੈ। ਇਸੇ ਦੇ ਮੱਦੇਨਜ਼ਰ ਪ੍ਰਵਾਸੀਆਂ ਦੇ ਵੋਟ ਨੂੰ ਸਾਧਨ ਲਈ ਪਾਰਟੀ ਨੇ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ।


Related News