ਵਿਧਾਇਕ ਰਮਨ ਅਰੋੜਾ ਨੂੰ ਮਿਲਣ ਲਈ ਵਕੀਲਾਂ ਵੱਲੋਂ ਦਾਇਰ ਅਰਜ਼ੀ ''ਤੇ ਅਦਾਲਤ ''ਚ ਸੁਣਵਾਈ ਭਲਕੇ
Friday, May 23, 2025 - 07:43 PM (IST)

ਜਲੰਧਰ (ਜਤਿੰਦਰ,ਭਾਰਦਵਾਜ) : ਇੱਕ ਪਾਸੇ ਸਵੇਰ ਤੋਂ ਹੀ ਵਿਜੀਲੈਂਸ ਪੁਲਸ ਨੇ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ ਤੇ ਵਿਧਾਇਕ ਰਮਨ ਅਰੋੜਾ ਦੇ ਘਰ ਵਿੱਚ ਡੂੰਘਾਈ ਨਾਲ ਪੁੱਛਗਿੱਛ ਚੱਲ ਰਹੀ ਹੈ। ਇਸ ਸਬੰਧੀ ਅੱਜ ਮਾਣਯੋਗ ਸੁਸ਼ੀਲ ਬੋਧ ਸੀਜੇਐੱਮ ਦੀ ਅਦਾਲਤ ਵਿੱਚ ਐਡਵੋਕੇਟ ਵਿਜੇ ਭੂਸ਼ਣ ਮਹਿਤਾ ਅਤੇ ਐਡਵੋਕੇਟ ਸਾਰਥਕ ਸ਼ਰਮਾ ਵੱਲੋਂ ਦਿੱਤੀ ਗਈ ਅਰਜ਼ੀ ਵਿੱਚ ਕਿਹਾ ਗਿਆ ਸੀ ਕਿ ਵਿਜੀਲੈਂਸ ਪੁਲਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕਲਾਇੰਟ ਵਿਧਾਇਕ ਰਮਨ ਅਰੋੜਾ ਨੂੰ ਮਿਲਣ ਨਹੀਂ ਦਿੱਤਾ। ਲਗਭਗ ਦੋ ਘੰਟੇ ਘਰ ਦੇ ਬਾਹਰ ਹੀ ਖੜਾ ਰੱਖਿਆ ਅਤੇ ਵਿਜੀਲੈਂਸ ਪੁਲਸ ਨੇ ਵਕੀਲਾਂ ਨਾਲ ਮਾੜਾ ਬਤੀਰਾ ਕੀਤਾ। ਜਿਸ ਨੂੰ ਲੇਕੇ ਇਸ ਮਾਮਲੇ 'ਚ ਮਾਣਯੋਗ ਅਦਾਲਤ ਨੇ ਵਕੀਲਾਂ ਵੱਲੋਂ ਵਿਜੀਲੈਂਸ ਪੁਲਸ ਵਿਰੁੱਧ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਨੂੰ ਮਿਲਣ ਲਈ ਅਰਜ਼ੀ ਦਾਇਰ ਕੀਤੀ ਹੈ ਜਿਸ 'ਤੇ ਸੁਣਵਾਈ 24 ਮਈ ਤੱਕ ਅਦਾਲਤ ਨੇ ਮੁਲਤਵੀ ਕਰ ਦਿੱਤੀ ਹੈ।