ਐਮ.ਐਲ.ਏ. ਅਨੰਤ ਸਿੰਘ ਨੇ ਦਿੱਤੀ ਲਾਲੂ ਪਰਿਵਾਰ ਨੂੰ ਚੁਣੌਤੀ
Thursday, Aug 17, 2017 - 11:34 AM (IST)

ਪਟਨਾ—ਮੋਕਾਮਾ ਵਿਧਾਇਕ ਅਨੰਤ ਸਿੰਘ ਨੇ ਲਾਲੂ ਪਰਿਵਾਰ 'ਤੇ ਖੂਬ ਜ਼ੁਬਾਨੀ ਹਮਲਾ ਬੋਲਿਆ ਹੈ। ਅਨੰਤ ਸਿੰਘ ਨੇ ਲਾਲੂ ਪਰਿਵਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਸਾਬਕਾ ਉੱਪ ਮੁੱਖ ਮੰਤਰੀ ਅਤੇ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜਸਵੀ ਦੇ ਖਿਲਾਫ ਚੋਣਾਂ ਲੜਨ ਨੂੰ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੇਜਸਵੀ 'ਚ ਹਿੰਮਤ ਹੈ ਤਾਂ ਉਹ ਅਸਤੀਫਾ ਦੇਣ ਅਤੇ ਮੇਰੇ ਨਾਲ ਚੋਣਾਂ ਲੜਨ। ਚੋਣਾਂ ਲੜਨ ਦੇ ਬਾਅਦ ਪਤਾ ਚਲੇਗਾ ਕਿ ਜਨਾਦੇਸ਼ ਕਿਸ ਦਾ ਸਾਥ ਦਿੰਦੀ ਹੈ। ਅਨੰਤ ਸਿੰਘ ਨੇ ਕਿਹਾ ਕਿ ਲਾਲੂ ਪਰਿਵਾਰ ਜਨਤਾ ਦੇ ਪੈਸਿਆਂ ਨੂੰ ਲੁੱਟਣ ਦੇ ਲਈ ਹੀ ਰਾਜਨੀਤੀ 'ਚ ਆਇਆ ਹੈ।
ਅਨੰਤ ਸਿੰਘ ਨੇ ਲਾਲੂ ਪ੍ਰਸਾਦ ਯਾਦਵ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਲਾਲੂ ਨੇ ਉਨ੍ਹਾਂ ਦਾ ਸ਼ਪਿੰਗ ਮਾਲ ਲੈਣਾ ਚਾਹਿਆ। ਮਾਲ ਨਾ ਦੇਣ 'ਤੇ ਉਨ੍ਹਾਂ ਨੂੰ ਝੂਠੇ ਮੁਕਦਮੇ 'ਚ ਫਸਾਇਆ ਗਿਆ। ਲਾਲੂ ਪ੍ਰਸਾਦ ਦੇ ਪੁੱਤਰ ਨਿਤੀਸ਼ ਜੀ ਦੇ ਚਿਹਰੇ ਦੇ ਕਾਰਨ ਹੀ ਜਿੱਤ ਹਾਸਲ ਕਰ ਸਕੇ ਸੀ ਅਤੇ ਅੱਜ ਉਨ੍ਹਾਂ ਦੇ ਖਿਲਾਫ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਨਿਤੀਸ਼ ਕੁਮਾਰ ਅਤੇ ਸੁਸ਼ੀਲ ਮੋਦੀ ਦੇ ਹੁੰਦੇ ਹੋਏ ਬਿਹਾਰ 'ਚ ਵਿਕਾਸ ਦੀ ਗਤੀ ਤੇਜ਼ ਹੋ ਕੇ ਰਹੇਗੀ।