ਪੰਜਾਬ: Love Marriage ਤੋਂ ਕੁਝ ਦੇਰ ਬਾਅਦ ਹੀ ਪਤੀ ਨੇ ਮਾਰ ਦਿੱਤੀ ਪਤਨੀ! ਹਾਲਤ ਵੇਖ ਕੰਬ ਗਿਆ ਪਰਿਵਾਰ

Wednesday, Jun 11, 2025 - 12:00 PM (IST)

ਪੰਜਾਬ: Love Marriage ਤੋਂ ਕੁਝ ਦੇਰ ਬਾਅਦ ਹੀ ਪਤੀ ਨੇ ਮਾਰ ਦਿੱਤੀ ਪਤਨੀ! ਹਾਲਤ ਵੇਖ ਕੰਬ ਗਿਆ ਪਰਿਵਾਰ

ਲੁਧਿਆਣਾ (ਰਾਜ/ਤਰੁਣ): 5 ਮਹੀਨੇ ਪਹਿਲਾਂ ਹੋਈ Love Marriage ਦਾ ਭਿਆਨਕ ਅੰਤ ਹੋ ਗਿਆ। ਪਤੀ ਨੇ ਆਪਣੀ ਪਤਨੀ ਦੇ ਹੱਥ-ਪੈਰ ਬੰਨ੍ਹ ਕੇ ਉਸ ਦਾ ਗਲਾ ਘੁੱਟ ਦਿੱਤਾ ਅਤੇ ਫਿਰ ਉਸ ਦੀ ਲਾਸ਼ ਨੂੰ ਘਰ ਦੇ ਅੰਦਰ ਬੰਦ ਕਰ ਕੇ ਬਾਹਰੋਂ ਤਾਲਾ ਲਗਾ ਕੇ ਫਰਾਰ ਹੋ ਗਿਆ। 2 ਦਿਨਾਂ ਬਾਅਦ ਜਦੋਂ ਕਮਰੇ ਦੇ ਅੰਦਰੋਂ ਬਦਬੂ ਆਉਣ ਲੱਗੀ ਤਾਂ ਕਮਰੇ ਦਾ ਤਾਲਾ ਤੋੜਿਆ ਗਿਆ। ਫਿਰ ਪਤਾ ਲੱਗਾ ਕਿ ਵਿਆਹੁਤਾ ਔਰਤ ਦੀ ਲਾਸ਼ ਅੰਦਰ ਪਈ ਸੀ। ਮ੍ਰਿਤਕਾ ਦੀ ਪਛਾਣ ਰਾਧਿਕਾ (20) ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਪਵੇਗਾ ਮੀਂਹ? ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ

ਜਾਣਕਾਰੀ ਮਿਲਣ ਤੋਂ ਬਾਅਦ, ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਏ. ਸੀ. ਪੀ. (ਸੈਂਟਰਲ) ਅਨਿਲ ਭਨੋਟ, ਥਾਣਾ ਡਵੀਜ਼ਨ-3 ਦੇ ਐੱਸ. ਐੱਚ. ਓ. ਆਦਿੱਤਿਆ ਸ਼ਰਮਾ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ’ਚ ਰੱਖਵਾ ਦਿੱਤਾ। ਇਸ ਮਾਮਲੇ ’ਚ ਪੁਲਸ ਨੇ ਮੁਲਜ਼ਮ ਪਤੀ ਸੁਨੀਲ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਆਸ਼ਾ ਨੇ ਦੱਸਿਆ ਕਿ ਮ੍ਰਿਤਕ ਰਾਧਿਕਾ ਉਸ ਦੀ ਭੈਣ ਹੈ। ਉਹ ਮੂਲ ਰੂਪ ’ਚ ਯੂ. ਪੀ. ਦੇ ਰੁਸਤਮਪੁਰ ਜ਼ਿਲੇ ਦੀ ਰਹਿਣ ਵਾਲੀ ਹਨ। ਰਾਧਿਕਾ ਦਾ ਸੁਨੀਲ ਨਾਂ ਦੇ ਇਕ ਨੌਜਵਾਨ ਨਾਲ ਲਗਭਗ 5 ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਉਹ ਟਿੱਬਾ ਰੋਡ ’ਤੇ ਕਿਰਾਏ ’ਤੇ ਰਹਿੰਦੇ ਸਨ। ਲਗਭਗ 4-5 ਦਿਨ ਪਹਿਲਾਂ ਸੁਨੀਲ ਫਤਹਿਗੰਜ ਮੁਹੱਲੇ ’ਚ ਕਿਰਾਏ ਦੇ ਕਮਰੇ ’ਚ ਸ਼ਿਫਟ ਹੋ ਗਿਆ ਸੀ।

ਪਿਛਲੇ ਐਤਵਾਰ ਤੱਕ ਇਲਾਕੇ ਦੇ ਲੋਕਾਂ ਨੇ ਦੋਵਾਂ ਨੂੰ ਦੇਖਿਆ ਸੀ ਪਰ ਉਦੋਂ ਤੋਂ ਕਮਰਾ ਬਾਹਰੋਂ ਬੰਦ ਸੀ। ਮੰਗਲਵਾਰ ਨੂੰ ਉਸ ਦਾ ਭਰਾ ਕ੍ਰਿਸ਼ਨਾ ਰਾਧਿਕਾ ਨੂੰ ਮਿਲਣ ਲਈ ਉਸ ਦੇ ਘਰ ਗਿਆ ਸੀ ਪਰ ਕਮਰਾ ਬਾਹਰੋਂ ਬੰਦ ਸੀ ਪਰ ਕਮਰੇ ਦੇ ਅੰਦਰੋਂ ਬਹੁਤ ਹੀ ਬਦਬੂ ਆ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ! ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ

ਫਿਰ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੌਕੇ ’ਤੇ ਬੁਲਾਇਆ ਅਤੇ ਗੁਆਂਢੀਆਂ ਦੀ ਮਦਦ ਨਾਲ ਕਮਰੇ ਦਾ ਤਾਲਾ ਤੋੜਿਆ ਗਿਆ ਤਾਂ ਰਾਧਿਕਾ ਦੀ ਲਾਸ਼ ਅੰਦਰ ਪਈ ਸੀ, ਉਸ ਦੇ ਹੱਥ ਅਤੇ ਲੱਤਾਂ ਬੰਨ੍ਹੀਆਂ ਹੋਈਆਂ ਸਨ ਅਤੇ ਉਸ ਦੀ ਗਰਦਨ ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸੁਨੀਲ ਨੇ ਉਸ ਦੇ ਹੱਥ ਅਤੇ ਲੱਤਾਂ ਬੰਨ੍ਹ ਕੇ ਰਾਧਿਕਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਏ. ਸੀ. ਪੀ. ਅਨਿਲ ਭਨੋਟ ਦਾ ਕਹਿਣਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ, ਇਸ ਲਈ ਲਾਸ਼ ਦੀ ਹਾਲਤ ਵਿਗੜ ਗਈ ਹੈ। ਫੋਰੈਂਸਿਕ ਟੀਮ ਅਜੇ ਵੀ ਜਾਂਚ ਕਰ ਰਹੀ ਹੈ। ਫਿਲਹਾਲ, ਪਤੀ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News