38 ਪਤਨੀਆਂ ਦੇ ਪਤੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ’ਚ ਦਿਹਾਂਤ

Monday, Jun 14, 2021 - 10:32 AM (IST)

38 ਪਤਨੀਆਂ ਦੇ ਪਤੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ’ਚ ਦਿਹਾਂਤ

ਆਈਜੋਲ– ਮਿਜ਼ੋਰਮ ਵਿਚ 38 ਪਤਨੀਆਂ ਅਤੇ 89 ਬੱਚਿਆਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਮੁੱਖ ਮੰਤਰੀ ਜੋਰਮਥਾਂਗਾ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮਿਜ਼ੋਰਮ ਅਤੇ ਬਕਟਾਵੰਗ ਤਲੰਗਨੁਮ ਵਿਚ ਉਨ੍ਹਾਂ ਪਿੰਡ ਉਨ੍ਹਾਂ ਦੇ ਪਰਿਵਾਰ ਕਾਰਨ ਸੂਬੇ ਵਿਚ ਇਕ ਪ੍ਰਮੁੱਖ ਸੈਲਾਨੀ ਦਾ ਆਕਰਸ਼ਣ ਬਣ ਗਿਆ ਹੈ। ਉਨ੍ਹਾਂ ਦੇ ਪਰਿਵਾਰ 'ਚ 39 ਪਤਨੀਆਂ, 89 ਬੱਚੇ, ਅਤੇ 33 ਪੋਤੇ-ਪੋਤੀਆਂ ਅਤੇ ਨਾਤੀ-ਨਾਤਿਨ ਹਨ।

ਇਹ ਵੀ ਪੜ੍ਹੋ : ਅਫਗਾਨ ਜੇਲ੍ਹ ’ਚ ਬੰਦ ਕੁੜੀ ਦੀ ਮਾਂ ਨੂੰ ਉਮੀਦ, ਧੀ ਨੂੰ ਮੁਆਫ਼ ਕਰ ਦੇਵੇਗੀ ਮੋਦੀ ਸਰਕਾਰ

ਜਿਓਨਾ ਚਾਨਾ ਦਾ ਪਰਿਵਾਰ 100 ਕਮਰਿਆਂ ਵਾਲੇ 4 ਮੰਜ਼ਿਲਾ ਮਕਾਨ ਵਿਚ ਰਹਿੰਦਾ ਹੈ। ਇਹ ਆਤਮਨਿਰਭਰ ਹੈ। ਵਧੇਰੇ ਮੈਂਬਰ ਕਿਸੇ ਨਾ ਕਿਸੇ ਵਪਾਰ ਵਿਚ ਲੱਗੇ ਹੋਏ ਹਨ। ਉਨ੍ਹਾਂ ਅਧਿਕਾਰਕ ਰਿਕਾਰਡ ਵਿਚ ਸੂਬੇ ਵਿਚ ਕਾਂਗਰਸ ਸਰਕਾਰ ਦੀ ਗਰੀਬ ਹਮਾਇਤੀ ਨਵੀਂ ਭੂਮੀ ਉਪਯੋਗ ਨੀਤੀ ਤਹਿਤ ਯੋਜਨਾਵਾਂ ਦਾ ਸਭ ਤੋਂ ਚੰਗੀ ਵਰਤੋਂ ਕੀਤੀ ਹੈ। ਉਨ੍ਹਾਂ ਦੇ ਪਰਿਵਾਰ ਵਿਚ ਲਗਭਗ 200 ਲੋਕ ਹਨ।

PunjabKesari


author

DIsha

Content Editor

Related News