ਮਿਜ਼ੋਰਮ : ਐੱਮ. ਏ. ਡੀ. ਸੀ. ਚੋਣਾਂ ’ਚ ਭਾਜਪਾ ਨੇ 25 ’ਚੋਂ 12 ਸੀਟਾਂ ਜਿੱਤੀਆਂ

05/09/2022 11:22:04 PM

ਆਈਜੋਲ– ਮਿਜ਼ੋਰਮ ’ਚ ਹੋਈਆਂ ਐੱਮ. ਏ. ਡੀ. ਸੀ. ਚੋਣਾਂ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ ਉਸ ਨੇ 25 ਮੈਂਬਰੀ ਐੱਮ. ਏ. ਡੀ. ਸੀ. ਵਿਚ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।

ਇਹ ਖ਼ਬਰ ਪੜ੍ਹੋ- ਵਨ ਡੇ ਸੀਰੀਜ਼ ਰੱਦ, ਹੁਣ ਸ਼੍ਰੀਲੰਕਾ 'ਚ ਸਿਰਫ ਟੈਸਟ ਸੀਰੀਜ਼ ਖੇਡੇਗਾ ਪਾਕਿਸਤਾਨ
ਦੱਖਣੀ ਮਿਜ਼ੋਰਮ ਦੇ ਸਿਆਹਾ ਜ਼ਿਲੇ ਵਿਚ ਹੁਣੇ ਜਿਹੇ ਹੋਈਆਂ ਐੱਮ. ਏ. ਡੀ. ਸੀ. ਚੋਣਾਂ ਦੇ ਨਤੀਜੇ ਸੋਮਵਾਰ ਨੂੰ ਐਲਾਨੇ ਗਏ। ਸਿਆਹਾ ਦੇ ਡਿਪਟੀ ਕਮਿਸ਼ਨਰ ਤੇ ਚੋਣ ਅਧਿਕਾਰੀ ਲਾਲਸਾਂਗਲਿਆਨਾ ਨੇ ਦੱਸਿਆ ਕਿ 24 ਸੀਟਾਂ ’ਤੇ ਚੋਣ ਲੜਨ ਵਾਲੀ ਭਾਜਪਾ ਨੇ 12 ’ਤੇ ਜਿੱਤ ਦਰਜ ਕੀਤੀ ਜੋ ਕਿ ਬਹੁਮਤ ਨਾਲੋਂ ਇਕ ਘੱਟ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਮਿਜ਼ੋ ਨੈਸ਼ਨਲ ਫਰੰਟ (ਐੱਮ. ਐੱਨ. ਐੱਫ.) ਨੇ 9 ਜਦੋਂਕਿ ਕਾਂਗਰਸ ਨੇ 4 ਸੀਟਾਂ ਜਿੱਤੀਆਂ।

ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਲਈ ਦੂਜੇ ਦਰਜੇ ਦੀ ਭਾਰਤੀ ਹਾਕੀ ਟੀਮ ਦਾ ਐਲਾਨ, ਰੁਪਿੰਦਰ ਪਾਲ ਸਿੰਘ ਬਣੇ ਕਪਤਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


Gurdeep Singh

Content Editor

Related News