ਮੇਡ ਇਨ ਇੰਡੀਆ ਨਹੀਂ, ਪਾਕਿਸਤਾਨੀ ਹੈ Mitron App, ਜਾਣੋ ਪੂਰੀ ਸੱਚਾਈ

05/30/2020 5:49:03 PM

ਗੈਜੇਟ ਡੈਸਕ— ਟਿਕਟਾਕ ਖਿਲਾਫ ਭਾਰਤ 'ਚ ਕਾਫੀ ਸਮੇਂ ਤੋਂ ਹਲਚਲ ਮਚੀ ਹੋਈ ਹੈ ਪਰ ਹਾਲ ਹੀ 'ਚ ਟਿਕਟਾਕ ਅਤੇ ਯੂਟਿਊਬ ਵਿਚਕਾਰ ਹੋਈ ਲੜਾਈ ਤੋਂ ਬਾਅਦ ਲੋਕਾਂ ਨੇ ਟਿਕਾਟਕ ਐਪ ਨੂੰ ਡਿਲੀਟ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਪਲੇਅ ਸਟੋਰ 'ਤੇ ਨੈਗੇਟਿਵ ਰੀਵਿਊ ਦੇ ਕੇ ਟਿਕਟਾਕ ਦੀ ਰੇਟਿੰਗ ਡਿਗਾ ਦਿੱਤੀ। ਇਸ ਵਿਚਕਾਰ ਇਕ ਵਾਇਰਲ ਐਪ ਜਿਸ ਦਾ ਨਾਂ ਮਿਤਰੋਂ ਹੈ ਉਸ ਨੂੰ ਡਾਊਨਲੋਡ ਕਰਨਾ ਸ਼ੁਰੂ ਕਰ ਦਿੱਤਾ। ਮਿਤਰੋਂ ਐਪ ਨੂੰ ਮੇਡ ਇਨ ਇੰਡੀਆ ਦੇ ਨਾਂ 'ਤੇ ਖੂਬ ਪ੍ਰਸਾਰਿਤ ਕੀਤਾ ਗਿਆ ਅਤੇ ਦੇਖਦੇ ਹੀ ਦੇਖਦੇ 50 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਇਸ ਨੂੰ ਡਾਊਨਲੋਡ ਕਰ ਲਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਮਿਤਰੋਂ ਐਪ ਨੂੰ ਤੁਸੀਂ ਮੇਡ ਇਨ ਇੰਡੀਆ ਮੰਨ ਕੇ ਡਾਊਨਲੋਡ ਕਰ ਰਹੇ ਹੋ, ਉਹ ਅਸਲ 'ਚ ਭਾਰਤ ਦੀ ਹੈ ਹੀ ਨਹੀਂ। 

ਪਾਕਿਸਤਾਨੀ ਡਿਵੈਲਪਰ ਨੇ ਬਣਾਈ ਐਪ
ਨਿਊਜ਼18 ਦੀ ਰਿਪੋਰਟ ਮੁਤਾਬਕ, ਮਿਤਰੋਂ ਐਪ ਨੂੰ ਪਾਕਿਸਤਾਨੀ ਸਾਫਟਵੇਅਰ ਡਿਵੈਲਪਰ ਇਰਫਾਨ ਸ਼ੇਕ ਕੋਲੋਂ ਖਰੀਦਿਆ ਗਿਆ ਹੈ, ਜਦਕਿ ਦਾਅਵਾ ਕੀਤਾ ਗਿਆ ਸੀ ਕਿ ਇਸ ਐਪ ਨੂੰ ਆਈ.ਆਈ.ਟੀ., ਰੁੜਕੀ ਦੇ ਇਕ ਵਿਦਿਆਰਥੀ ਸ਼ਿਵਾਂਕ ਅੱਗਰਵਾਲ ਨੇ ਬਣਾਇਆ ਹੈ। ਦੱਸ ਦੇਈਏ ਕਿ ਮਿਤਰੋਂ ਐਪ ਦਾ ਅਸਲੀ ਨਾਂ ਟਿਕਟਿਕ ਐਪ ਹੈ ਜਿਸ ਨੂੰ ਪਾਕਿਸਤਾਨ ਦੇ ਇਰਫਾਨ ਸ਼ੇਕ ਦੀ ਕੰਪਨੀ Qboxus ਨੇ ਤਿਆਰ ਕੀਤਾ ਹੈ। 
PunjabKesari

ਇਰਫਾਨ ਸ਼ੇਕ ਨੇ ਇਸ ਐਪ ਦੇ ਸੋਰਸ ਕੋਡ ਨੂੰ 34 ਡਾਲਰ (ਕਰੀਬ 2,500 ਰੁਪਏ) 'ਚ ਕਿਸੇ ਨੂੰ ਵੇਚ ਦਿੱਤਾ। ਹੁਣ ਇਥੇ ਸਮੱਸਿਆ ਡਿਵੈਲਪਰ ਅਤੇ ਪਾਕਿਸਤਾਨੀ ਤੋਂ ਨਹੀਂ, ਸਮੱਸਿਆ ਹੈ ਪ੍ਰਾਈਵੇਸੀ ਅਤੇ ਮੇਡ ਇਨ ਇੰਡੀਆ ਦੇ ਨਾਂ 'ਤੇ ਪ੍ਰਚਾਰ ਕਰਨ ਦੀ। ਸੱਚ ਤਾਂ ਇਹ ਹੈ ਕਿ ਪਾਕਿਸਤਾਨੀ ਟਿਕਟਿਕ ਐਪ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸਿਰਫ ਟਿਕਟਿਕ ਦਾ ਨਾਂ ਮਿਤਰੋਂ ਰੱਖ ਦਿੱਤਾ ਗਿਆ ਹੈ। 

PunjabKesari

ਪ੍ਰਾਈਵੇਸੀ ਪਾਲਿਸੀ 'ਤੇ ਸ਼ੋਅ ਹੋ ਰਿਹਾ ਖਾਲ੍ਹੀ ਲਿੰਕ
ਜੇਕਰ ਤੁਸੀਂ ਗੂਗਲ ਪਲੇਅ ਸਟੋਰ 'ਤੇ ਜਾ ਕੇ ਮਿਤਰੋਂ ਐਪ ਦੀ ਪ੍ਰਾਈਵੇਸੀ ਪਾਲਿਸੀ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ shopkiller.in ਲਿੰਕ 'ਤੇ ਪਹੁੰਚਾ ਦਿੱਤਾ ਜਾਵੇਗਾ ਪਰ ਇਹ ਲਿੰਕ ਖਾਲ੍ਹੀ ਹੈ। ਇਸ ਦਾ ਮਤਲਬ ਇਹ ਹੈ ਕਿ ਮਿਤਰੋਂ ਐਪ ਦੀ ਕੋਈ ਪ੍ਰਾਈਵੇਸੀ ਪਾਲਿਸੀ ਹੈ ਹੀ ਨਹੀਂ। ਮਿਤਰੋਂ ਐਪ ਨੂੰ ਭਾਰਤ 'ਚ ਕਿਸ ਨੇ ਖਰੀਦਿਆ ਅਤੇ ਕਿਸੇ ਨੇ ਗੂਗਲ ਪਲੇਅ ਸਟੋਰ 'ਤੇ ਪਬਲਿਸ਼ ਕੀਤਾ ਹੈ, ਇਹ ਅਜੇ ਵੀ ਇਕ ਰਾਜ਼ ਹੀ ਹੈ।


Rakesh

Content Editor

Related News