ਤ੍ਰਿਣਮੂਲ ਕਾਂਗਰਸ ਦਾ ਦੋਸ਼, ਮਿਥੁਨ ਅਤੇ ਦਲੀਪ ਘੋਸ਼ ਨੇ ਕੀਤੀ ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾ

Sunday, Apr 25, 2021 - 02:05 AM (IST)

ਤ੍ਰਿਣਮੂਲ ਕਾਂਗਰਸ ਦਾ ਦੋਸ਼, ਮਿਥੁਨ ਅਤੇ ਦਲੀਪ ਘੋਸ਼ ਨੇ ਕੀਤੀ ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾ

ਕੋਲਕਤਾ - ਤ੍ਰਿਣਮੂਲ ਕਾਂਗਰਸ ਨੇ ਸ਼ਨੀਵਾਰ ਦੋਸ਼ ਲਾਇਆ ਕਿ ਭਾਜਪਾ ਆਗੂਆਂ ਦਲੀਪ ਘੋਸ਼ ਅਤੇ ਮਿਥੁਨ ਚਕਰਵ੍ਰਤੀ ਨੇ 500 ਤੋਂ ਵੱਧ ਲੋਕਾਂ ਦੀਆਂ ਰੈਲੀਆਂ ਕਰ ਕੇ ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ। ਇਸ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਸੌਗਤ ਰਾਏ ਨੇ ਕਿਹਾ ਕਿ ਸੂਬਾ ਭਾਜਪਾ ਪ੍ਰਧਾਨ ਘੋਸ਼ ਅਤੇ ਅਭਿਨੇਤਾ ਤੋਂ ਨੇਤਾ ਬਣੇ ਮਿਥੁਨ ਨੇ ਕੋਵਿਡ-19 ਦੇ ਵੱਧਦੇ ਮਾਮਲਿਆਂ ਦੌਰਾਨ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਕੋਈ ਸਨਮਾਨ ਨਾ ਕਰਦਿਆਂ ਦੱਖਣੀ ਦਿਨਾਜਪੁਰ ਅਤੇ ਮਾਲਦਾ ਜ਼ਿਲਿਆਂ ’ਚ ਰੈਲੀਆਂ ਕੀਤੀਆਂ। ਅਸੀਂ ਦੋਵਾਂ ਖਿਲਾਫ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਚੋਣਾਂ ਦੇ ਆਖਰੀ ਪੜਾਅ ਦੌਰਾਨ ਉਨ੍ਹਾਂ ’ਤੇ ਰੈਲੀਆਂ ਕਰਨ ਸਬੰਧੀ ਰੋਕ ਲਾਈ ਜਾਣੀ ਚਾਹੀਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News