ਮਿਸ਼ਨ 2019: ਮੋਦੀ ਕਰਨਗੇ ਦੇਸ਼ ਭਰ 'ਚ 50 ਰੈਲੀਆਂ ਨੂੰ ਸੰਬੋਧਿਤ

Friday, Jul 13, 2018 - 02:19 PM (IST)

ਨਵੀਂ ਦਿੱਲੀ— ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਦੇ ਫਰਵਰੀ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 50 ਰੈਲੀਆਂ ਨੂੰ ਸੰਬੋਧਿਤ ਕਰਨਗੇ। ਇਨ੍ਹਾਂ ਰਾਹੀਂ ਉਹ 100 ਤੋਂ ਜ਼ਿਆਦਾ ਲੋਕ ਸਭਾ ਖੇਤਰਾਂ ਨੂੰ ਕਵਰ ਕਰਨਗੇ। ਜਾਣਕਾਰੀ ਮੁਤਾਬਕ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨਿਤਿਨ ਗਡਕਰੀ ਵਰਗੇ ਸੀਨੀਅਰ ਨੇਤਾ ਵੀ 50-50 ਰੈਲੀਆਂ ਨੂੰ ਸੰਬੋਧਿਤ ਕਰਨਗੇ। ਦੇਸ਼ 'ਚ ਪਾਰਟੀ ਦੀ ਮੁਹਿੰਮ ਲਈ ਆਧਾਰ ਤਿਆਰ ਕਰਨ ਦੇ ਟੀਚੇ ਨਾਲ ਇਨ੍ਹਾਂ ਰੈਲੀਆਂ ਦੀ ਯੋਜਨਾ ਬਣਾਈ ਗਈ। 
ਉਨ੍ਹਾਂ ਦੱਸਿਆ ਕਿ ਹਰ ਰੈਲੀ ਦੀ ਰੂਪਰੇਖਾ ਇਸ ਪ੍ਰਕਾਰ ਤਿਆਰ ਕੀਤੀ ਜਾ ਰਹੀ ਹੈ ਕਿ ਉਸ ਦਾ ਪ੍ਰਭਾਵ 2-3 ਲੋਕ ਸਭਾ ਖੇਤਰਾਂ 'ਤੇ ਪਵੇ। ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਸਮਾਗਮ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ 200 ਰੈਲੀਆਂÎ ਰਾਹੀਂ ਘੱਟ ਤੋਂ ਘੱਟ 400 ਲੋਕ ਸਭਾ ਖੇਤਰਾਂ ਨੂੰ ਕਵਰ ਕਰ ਚੁੱਕੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ 50 ਰੈਲੀਆਂ ਤੋਂ ਇਲਾਵਾ ਮੋਦੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਵੀ ਰੈਲੀਆਂ ਨੂੰ ਸੰਬੋਧਿਤ ਕਰਨਗੇ, ਜਿੱਥੇ ਸਾਲ ਦੇ ਅਖੀਰ 'ਚ ਚੋਣਾਂ ਹੋਣੀਆਂ ਹਨ। 


Related News