ਵਿਦੇਸ਼ ਗਏ ਪਤੀ ਦੀ ਨਹੀਂ ਲੱਗ ਰਹੀ ਸੀ ਕੋਈ ਉੱਗ-ਸੁੱਗ, ਪਤਨੀ ਨੇ ਵੀ ਲਾ ਦਿੱਤੀ ਪੂਰੀ ਵਾਹ ਤੇ ਫ਼ਿਰ...

Tuesday, Sep 24, 2024 - 10:30 AM (IST)

ਨੈਸ਼ਨਲ ਡੈਸਕ: ਏਜੰਟਾਂ ਵੱਲੋਂ ਵਿਦੇਸ਼ ਵਿਚ ਸੁਨਹਿਰੀ ਭਵਿੱਖ ਦੇ ਸਬਜ਼ਬਾਗ ਵਿਖਾ ਕੇ ਭਾਰਤੀਆਂ ਨੂੰ ਠੱਗਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਮੋਟੇ ਪੈਸੇ ਲੈਣ ਮਗਰੋਂ ਏਜੰਟਾਂ ਵੱਲੋਂ ਜਾਂ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਹੀ ਨਹੀਂ ਜਾਂਦਾ, ਜਾਂ ਫ਼ਿਰ ਉੱਥੇ ਦੇ ਹਾਲਾਤ ਇੱਥੇ ਕੀਤੇ ਵਾਅਦਿਆਂ ਨਾਲੋਂ ਕਿਤੇ ਵੱਖਰੇ ਹੁੰਦੇ ਹਨ। ਅਜਿਹਾ ਹੀ ਇਕ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੁਬਈ ਗਿਆ ਸੰਜੇ ਨਾਂ ਦਾ ਨੌਜਵਾਨ ਪਿਛਲੇ 3 ਸਾਲਾਂ ਤੋਂ ਲਾਪਤਾ ਸੀ। ਗੁਜਰਾਤ ਦੇ ਵਡੋਦਰਾ ਵਿਚ ਰਹਿੰਦੀ ਪਤਨੀ ਕੋਮਲ ਤੇ ਪਰਿਵਾਰ ਨੂੰ ਉਸ ਦਾ ਇਕ ਫ਼ੋਨ ਤਕ ਨਹੀਂ ਸੀ ਆਇਆ। 

ਇਹ ਖ਼ਬਰ ਵੀ ਪੜ੍ਹੋ - ਅੱਜ ਨੌਜਵਾਨਾਂ ਨੂੰ ਸੌਗਾਤ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ

ਪਤਨੀ ਕੋਮਲ ਨੇ ਵੀ ਆਸ ਨਾ ਛੱਡੀ ਤੇ ਉਸ ਦੀ ਭਾਲ ਵਿਚ ਤਰਲੋਮੱਛੀ ਹੁੰਦੀ ਰਹੀ। ਜਦੋਂ ਅਰਬ ਦੇ ਇਕ ਮੀਡੀਆ ਹਾਊਸ ਨੂੰ ਕੋਮਲ ਦੀ ਕਹਾਣੀ ਪਤਾ ਲੱਗੀ ਤਾਂ ਉਨ੍ਹਾਂ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ। ਮੀਡੀਆ ਵਿਚ ਖ਼ਬਰ ਵੇਖ ਕੇ ਪਾਕਿਸਤਾਨੀ ਮੂਲ ਦੇ ਨੌਜਵਾਨ ਅਲੀ ਹਸਨੈਨ ਨੇ ਮੀਡੀਆ ਹਾਊਸ ਨਾਲ ਸੰਪਰਕ ਕੀਤਾ। ਇੰਝ ਕੋਮਲ ਦੀ 3 ਸਾਲਾਂ ਦੀ ਮਿਹਨਤ ਨੂੰ ਬੂਰ ਪਿਆ ਤੇ ਅਬੂਧਾਬੀ ਤੋਂ ਸੰਜੇ ਨੂੰ ਲੱਭ ਲਿਆ ਗਿਆ। ਹੁਣ ਕੋਮਲ ਵੱਲੋਂ ਸੰਜੇ ਦੀ ਭਾਰਤ ਵਾਪਸੀ ਲਈ ਯਤਨ ਕੀਤੇ ਜਾ ਰਹੇ ਹਨ। ਯੂਏਈ ਵਿਚ ਨਾਜਾਇਜ਼ ਤੌਰ ਤੇ ਰਹਿ ਰਹੇ ਲੋਕਾਂ ਲਈ ਯੂ.ਏ.ਈ. ਐਮਨੇਸਟੀ ਪ੍ਰੋਗਰਾਮ ਚਲਾ ਰਿਹਾ ਹੈ। ਇਸ ਤਹਿਤ ਨਾਜਾਇਜ਼ ਪ੍ਰਵਾਸੀਆਂ ਨੂੰ ਪੱਕਾ ਕੀਤਾ ਜਾਂਦਾ ਹੈ ਜਾਂ ਬਿਨਾਂ ਜੁਰਮਾਨੇ ਦੇ ਦੇਸ਼ ਵਾਪਸ ਭੇਜ ਦਿੱਤਾ ਜਾਂਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਵਿਦਿਆਰਥੀ ਦੀ ਹੋਈ ਮੌਤ! ਪੈ ਗਈਆਂ ਭਾਜੜਾਂ

ਸ਼ਰਮ ਦੇ ਮਾਰੇ ਨਹੀਂ ਕੀਤਾ ਘਰ ਫ਼ੋਨ

ਸੰਜੇ ਨੇ ਦੱਸਿਆ ਕਿ ਏਜੰਟ ਨੂੰ ਉਸ ਨੰ ਕੰਮ ਲਈ ਦੁਬਈ ਭੇਜਿਆ ਸੀ, ਪਰ ਉੱਥੇ ਆ ਕੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਠੱਗੀ ਵੱਜੀ ਹੈ ਤਾਂ ਉਸ ਨੇ ਸ਼ਰਮ ਅਤੇ ਆਰਥਿਕ ਤੰਗੀ ਕਾਰਨ ਆਪਣੇ ਪਰਿਵਾਰ ਨੂੰ ਫ਼ੋਨ ਨਹੀਂ ਕੀਤਾ। ਉਹ ਦੁਬਈ ਤੋਂ ਕਿਸੇ ਤਰ੍ਹਾਂ ਆਬੂਧਾਬੀ ਪਹੁੰਚਿਆ ਤੇ ਉੱਥੇ ਨਾਜਾਇਜ਼ ਤੌਰ 'ਤੇ ਕੰਮ ਕਰ ਲੱਗ ਪਿਆ। ਉਸ ਨੇ ਕਿਹਾ ਕਿ ਉਸ ਨੂੰ ਪਰਿਵਾਰ ਦੀ ਬਹੁਤ ਯਾਦ ਆਉਂਦੀ ਸੀ, ਪਰ ਸ਼ਰਮ ਦੇ ਮਾਰੇ ਕਦੇ ਫ਼ੋਨ ਕਰਨ ਦੀ ਹਿੰਮਤ ਨਹੀਂ ਕਰ ਪਾਇਆ। ਸੰਜੇ ਦੀ ਹਾਲਤ 'ਤੇ ਤਰਸ ਖਾ ਕੇ ਪਾਕਿਸਤਾਨੀ ਮੂਲ ਦੇ ਅਲੀ ਹਸਨੈਨ ਤੇ ਮੁਹੰਮਦ ਨਦੀਮ ਨੇ ਉਸ ਨੂੰ ਆਸਰਾ ਦਿੱਤਾ। ਸੰਜੇ ਉਨ੍ਹਾਂ ਦੇ ਨਾਲ ਹੀ ਰਹਿਣ ਲੱਗ ਪਿਆ ਤੇ ਨਦੀਮ ਦੀ ਬਾਈਕ ਡਿਲਵਰੀ ਦੇ ਬਿਜ਼ਨੈੱਸ ਵਿਚ ਮਦਦ ਕਰਨ ਲੱਗ ਪਿਆ। ਨਦੀਮ ਕਹਿੰਦਾ ਹੈ ਕਿ ਸੰਜੇ ਉਸ ਦੇ ਭਰਾਵਾਂ ਵਰਗਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News