2021 'ਚ ਦੇਸ਼ 'ਚ ਲਾਪਤਾ ਹੋਏ 77 ਹਜ਼ਾਰ ਤੋਂ ਵਧੇਰੇ ਬੱਚੇ, ਡਰਾਉਣ ਵਾਲੇ ਹਨ ਅੰਕੜੇ

Saturday, Dec 31, 2022 - 05:25 PM (IST)

2021 'ਚ ਦੇਸ਼ 'ਚ ਲਾਪਤਾ ਹੋਏ 77 ਹਜ਼ਾਰ ਤੋਂ ਵਧੇਰੇ ਬੱਚੇ, ਡਰਾਉਣ ਵਾਲੇ ਹਨ ਅੰਕੜੇ

ਨਵੀਂ ਦਿੱਲੀ- ਦੇਸ਼ 'ਚ ਲਾਪਤਾ ਹੋਣ ਵਾਲੇ ਬੱਚਿਆਂ ਦਾ ਅੰਕੜਾ ਵੱਧ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਦੇਸ਼ ਦੇ ਕੁਝ ਸੂਬਿਆਂ 'ਚ ਬੱਚਿਆਂ ਦੇ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਗ੍ਰਹਿ ਮੰਤਰਾਲਾ ਦੀ ਹਾਲੀਆ ਰਿਪੋਰਟ 'ਚ ਵੀ ਮਾਸੂਮਾਂ ਦੇ ਗੁੰਮ ਹੋਣ ਦੇ ਜੋ ਅੰਕੜੇ ਜਾਰੀ ਕੀਤੇ ਗਏ ਹਨ, ਉਹ ਹੈਰਾਨ ਕਰਨ ਵਾਲੇ ਹਨ। ਅੰਕੜੇ ਦੱਸਦੇ ਹਨ ਕਿ ਸਾਲ 2021 'ਚ ਦੇਸ਼ 'ਚ 77,535 ਬੱਚੇ ਲਾਪਤਾ ਹੋਏ। ਪਿਛਲੇ 3 ਸਾਲਾਂ 'ਚ ਲਾਪਤਾ ਹੋਣ ਵਾਲੇ ਬੱਚਿਆਂ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਸਾਲ 2019 'ਚ 73885 ਬੱਚੇ ਲਾਪਤਾ ਹੋਏ ਜਦਕਿ ਸਾਲ 2020 'ਚ ਇਹ ਅੰਕੜਾ ਘੱਟ ਕੇ 59262 ਹੋ ਗਿਆ ਪਰ ਸਾਲ 2021 'ਚ ਲਾਪਤਾ ਹੋਣ ਵਾਲੇ ਬੱਚਿਆਂ ਦਾ ਅੰਕੜਾ ਮੁੜ ਵੱਧ ਕੇ 77535 ਹੋ ਗਿਆ। 

PunjabKesari

ਇਨ੍ਹਾਂ ਸੂਬਿਆਂ 'ਚ ਗੁੰਮ ਹੋਏ ਸਭ ਤੋਂ ਜ਼ਿਆਦਾ ਬੱਚੇ

ਮੱਧ ਪ੍ਰਦੇਸ਼, ਪੱਛਮੀ ਬੰਗਾਲ, ਤਾਮਿਲਨਾਡੂ, ਦਿੱਲੀ ਅਤੇ ਰਾਜਸਥਾਨ ਉਹ ਸੂਬੇ ਹਨ ਜਿੱਥੇ ਬੱਚਿਆਂ ਦੇ ਗੁੰਮਸ਼ੁਦਾ ਹੋਣ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। 

ਮੱਧ ਪ੍ਰਦੇਸ਼ 'ਚ 2021 'ਚ ਸਭ ਤੋਂ ਜ਼ਿਆਦਾ 11607 ਬੱਚੇ ਗੁੰਮ ਹੋਏ। ਇਸ ਤੋਂ ਬਾਅਦ ਪੱਛਮੀ ਬੰਗਾਲ 'ਚ 9996, ਤਾਮਿਲਨਾਡੂ 'ਚ 6399, ਦਿੱਲੀ 'ਚ 5772 ਅਤੇ ਰਾਜਸਥਾਨ 'ਚ 4936 ਬੱਚੇ 2021 'ਚ ਗੁੰਮ ਹੋਏ। ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਸਾਲ 2021 'ਚ 1045 ਬੱਚੇ ਗੁੰਮ ਹੋਏ।

PunjabKesari

ਇੱਕ ਪਾਸੇ ਜਿੱਥੇ ਦੇਸ਼ 'ਚ ਬੱਚਿਆਂ ਦੇ ਗੁੰਮਸ਼ੁਦਾ ਹੋਣ ਦੇ ਮਾਮਲੇ ਵੱਧ ਰਹੇ ਹਨ ਉੱਥੇ ਹੀ ਦੂਜੇ ਪਾਸੇ ਬੱਚਿਆਂ ਨੂੰ ਲੱਭਣ 'ਚ ਪੁਲਸ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਗ੍ਰਹਿ ਮੰਤਰਾਲਾ ਵੱਲੋਂ ਜਿੱਥੇ ਬੱਚਿਆਂ ਦੇ ਗੁੰਮਸ਼ੁਦਾ ਹੋਣ ਦੇ ਅੰਕੜੇ ਜਾਰੀ ਕੀਤੇ ਗਏ ਹਨ ਉੱਥੇ ਨਾਲ ਹੀ ਗੁੰਮ ਹੋਏ ਬੱਚਿਆਂ ਨੂੰ ਟ੍ਰੇਸ ਕਰਨ ਦੇ ਅੰਕੜੇ ਹਨ। ਰਿਪੋਰਟ ਮੁਤਾਬਕ, ਕੁਝ ਸੂਬੇ ਅਜਿਹੇ ਵੀ ਹਨ ਜਿੱਥੇ ਗੁੰਮ ਹੋਏ ਬੱਚਿਆਂ ਨਾਲੋਂ ਟ੍ਰੇਸ ਹੋਏ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਹੋ ਸਕਦਾ ਹੈ ਕਿ ਪੁਲਸ ਨੂੰ ਕੁਝ ਸਾਲ ਪਹਿਲਾਂ ਤੋਂ ਗੁੰਮ ਹੋਏ ਬੱਚੇ ਮਿਲੇ ਹੋਣ। 

ਪੁਲਸ ਵੱਲੋਂ ਟ੍ਰੇਸ ਕੀਤੇ ਗਏ ਗੁੰਮਸ਼ੁਦਾ ਬੱਚਿਆਂ ਦੀ ਸੂਚੀ

ਮੱਧ ਪ੍ਰਦੇਸ਼ 'ਚ ਸਾਲ 2019 'ਚ 11022 ਬੱਚੇ ਗੁੰਮ ਹੋਏ ਜਦਕਿ ਪੁਲਸ ਨੇ 11256 ਬੱਚਿਆਂ ਨੂੰ ਟ੍ਰੇਸ ਕੀਤਾ। 2020 'ਚ 8751 ਬੱਚੇ ਗੁੰਮ ਹੋਏ ਤਾਂ 9944 ਬੱਚਿਆਂ ਨੂੰ ਟ੍ਰੇਸ ਕੀਤਾ ਗਿਆ। ਉੱਥੇ ਹੀ ਸਾਲ 2021 'ਚ ਮੱਧ ਪ੍ਰਦੇਸ਼ 'ਚ 11607 ਬੱਚੇ ਗੁੰਮ ਹੋਏ ਅਤੇ ਪੁਲਸ ਨੇ 12486 ਬੱਚਿਆਂ ਨੂੰ ਟ੍ਰੇਸ ਕੀਤਾ। ਪੱਛਮੀ ਬੰਗਾਲ 'ਚ ਸਾਲ 2019 'ਚ 8952 ਬੱਚੇ ਗੁੰਮ ਹੋਏ, 8526 ਟ੍ਰੇਸ ਕੀਤੇ ਗਏ। 2020 'ਚ 7648 ਬੱਚੇ ਗੁੰਮ ਹੋਏ ਜਦਕਿ 7937 ਟ੍ਰੇਸ ਕੀਤੇ ਗਏ। ਸਾਲ 2021 'ਚ ਪੱਛਮੀ ਬੰਗਾਲ 'ਚ 9996 ਬੱਚੇ ਗੁੰਮ ਹੋਏ ਅਤੇ 9045 ਬੱਚੇ ਪੁਲਸ ਵੱਲੋਂ ਟ੍ਰੇਸ ਕੀਤੇ ਗਏ। 

PunjabKesari

ਗ੍ਰਹਿ ਮੰਤਰਾਲਾ ਵੱਲੋ ਜਾਰੀ ਕੀਤੀ ਗਈ ਰਿਪੋਰਟ 'ਚ ਕੁਝ ਸੂਬੇ ਅਜਿਹੇ ਵੀ ਹਨ ਜਿੱਥੇ ਬੱਚਿਆਂ ਦੇ ਗੁੰਮਸ਼ੁਦਾ ਹੋਣ ਦਾ ਕੋਈ ਮਾਮਲਾ ਨਹੀਂ ਹੈ ਜਾਂ ਬੇਹੱਦ ਘੱਟ ਮਾਮਲੇ ਆਏ ਹਨ। ਅਜਿਹੇ ਸੂਬਿਆਂ 'ਚ ਪੁਡੂਚੇਰੀ, ਗੋਆ, ਅੰਡੇਮਾਨ-ਨਿਕੋਬਾਰ, ਲਕਸ਼ਦੀਪ ਅਤੇ ਮਿਜ਼ੋਰਮ ਆਦਿ ਸ਼ਾਮਲ ਹਨ। 


author

Rakesh

Content Editor

Related News