ਮਿਸ ਕੋਹੀਮਾ ਨੇ ਦਿੱਤੀ PM ਮੋਦੀ ਨੂੰ ਨਸੀਹਤ, ‘ਗਾਂ ਨਾਲੋਂ ਜ਼ਿਆਦਾ ਔਰਤਾਂ ’ਤੇ ਦਿਓ ਧਿਆਨ’

Tuesday, Oct 15, 2019 - 08:13 PM (IST)

ਮਿਸ ਕੋਹੀਮਾ ਨੇ ਦਿੱਤੀ PM ਮੋਦੀ ਨੂੰ ਨਸੀਹਤ, ‘ਗਾਂ ਨਾਲੋਂ ਜ਼ਿਆਦਾ ਔਰਤਾਂ ’ਤੇ ਦਿਓ ਧਿਆਨ’

ਕੋਹੀਮਾ - ਮਿਸ ਕੋਹੀਮਾ ਬਿਊਟੀ ਪੀਜੈਂਟ 2019 ਨੂੰ ਸੈਕੰਡ ਰਨਰ ਅਪ ਵਿਕੂਓਨੋਓ ਸਾਚੂ (Vikuonuo Sachu) ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦਰਅਸਲ, ਮਾਡਲ ਤੋਂ ਸਵਾਲ-ਜਵਾਬ ਸ਼ੈਸ਼ਨ ਦੌਰਾਨ ਪੀ.ਐੱਮ. ਨਰਿੰਦਰ ਮੋਦੀ ਨਾਲ ਜੁੜਿਆ ਸਵਾਲ ਪੁੱਛਿਆ ਗਿਆ। ਸਾਚੂ ਦੇ ਜਵਾਬ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਸਾਚੂ ਤੋਂ ਜੱਜ ਨੇ ਸਵਾਲ ਪੁੱਛਿਆ ਕਿ ਜੇਕਰ ਉਨ੍ਹਾਂ ਨੂੰ ਨਰਿੰਦਰ ਮੋਦੀ ਨੇ ਗੱਲਬਾਤ ਕਰਨ ਲਈ ਬੁਲਾਇਆ ਤਾਂ ਉਹ ਉਨ੍ਹਾਂ ਨੂੰ ਕੀ ਕਹੇਗੀ? ਜਵਾਬ ’ਚ ਸਾਚੂ ਨੇ ਆਖਿਆ ਕਿ ਜੇਕਰ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਬੁਲਾਇਆ ਤਾਂ ਮੈਂ ਉਨ੍ਹਾਂ ਨੂੰ ਗਾਂ ਤੋਂ ਜ਼ਿਆਦਾ ਔਰਤਾਂ ’ਤੇ ਧਿਆਨ ਦੇਣ ਨੂੰ ਆਖਾਂਗੀ। ਸਾਚੂ ਦਾ ਜਵਾਬ ਸੁਣਦੇ ਹੀ ਉਥੇ ਮੈਜੂਦ ਸਾਰੇ ਲੋਕ ਹੱਸਣ ਲੱਗਦੇ ਹਨ।

ਦੱਸ ਦਈਏ ਕਿ ਅਕਤੂਬਰ ਨੂੰ ਮਿਸ ਕੋਹੀਮਾ ਬਿਊਟੀ ਪੀਜੈਂਟ 2019 ਆਯੋਜਿਤ ਕੀਤਾ ਸੀ। ਸੈਕੰਡ ਰਨਰ ਅਪ ਰਹੀ ਵਿਕੂਓਨੋਓ ਸਾਚੂ 18 ਸਾਲ ਦੀ ਵਿਦਿਆਰਥਣ ਹੈ। ਉਥੇ 23 ਸਾਲ ਦੀ  ਦੇ ਸਿਰ ’ਤੇ ਮਿਸ ਕੋਹੀਮਾ 2019 ਦਾ ਤਾਜ ਸਜਿਆ। ਖੀਰੀਐਨਿਓ ਐਗਰੀਕਲਚਰ ਐਂਡ ਰੂਰਲ ਡਿਵਲਪਮੈਂਟ ਦੀ ਵਿਦਿਆਰਥਣ ਹੈ।


author

Khushdeep Jassi

Content Editor

Related News