ਬਦਮਾਸ਼ਾਂ ਨੇ ਖੋਹਿਆ ਸੀ ਸੋਨਾ,18 ਸਾਲਾਂ ਬਾਅਦ ਮਿਲਿਆ ਵਾਪਸ
Wednesday, Mar 06, 2024 - 12:11 PM (IST)

ਬੇਰਹਾਮਪੁਰ (ਓਡਿਸ਼ਾ)-ਓਡਿਸ਼ਾ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਰਾਮ ਚੰਦਰ ਪਾਂਡਾ ਨੂੰ ਸੋਮਵਾਰ ਨੂੰ ਕਰੀਬ 2 ਦਹਾਕੇ ਪਹਿਲਾਂ ਮਹਾਰਾਸਟਰ ਵਿਚ ਉਨ੍ਹਾਂ ਦੀ ਪਤਨੀ ਤੋਂ ਖੋਹਿਆ ਗਿਆ ਸੋਨਾ ਵਾਪਸ ਮਿਲ ਗਿਆ ਹੈ। ਕੁਰਦੁਵਾੜੀ ਰੇਲਵੇ ਸਟੇਸ਼ਨ ਦੇ 2 ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਕਰਮਚਾਰੀ ਬੀਜੂ ਜਨਤਾ ਦਲ (ਬੀਜਦ) ਨੇਤਾ ਦੇ ਬੇਰਹਾਮਪੁਰ ਸਥਿਤ ਘਰ ਗਏ ਅਤੇ ਉਨ੍ਹਾਂ ਨੂੰ 1.6 ਗ੍ਰਾਮ ਸੋਨਾ ਸੌਂਪਿਆ, ਜਿਸਦੀ ਕੀਮਤ 10,000 ਰੁਪਏ ਹੈ।
ਚੱਲਦੀ ਟਰੇਨ ’ਚ 19 ਸਾਲ ਪਹਿਲਾਂ ਪਾਂਡਾ ਦੀ ਪਤਨੀ ਦਾ ਮੰਗਲਸੂਤਰ ਖੋਹ ਲਿਆ ਗਿਆ ਸੀ। ਇਹ ਘਟਨਾ 20 ਦਸੰਬਰ 2005 ਨੂੰ ਸੋਲਾਪੁਰ ਅਤੇ ਪੁਣੇ ਦੇ ਵਿਚਕਾਰ ਵਾਪਰੀ ਸੀ, ਜਦੋਂ ਪਾਂਡਾ ਅਤੇ ਉਸਦੀ ਪਤਨੀ ਸੁਸ਼ਮਾ ਭੁਵਨੇਸ਼ਵਰ-ਮੁੰਬਈ ਕੋਨਾਰਕ ਐਕਸਪ੍ਰੈੱਸ ਵਿਚ ਸਵਾਰ ਹੋ ਕੇ ਪੁਣੇ ਜਾ ਰਹੇ ਸਨ।