ਕੈਸ਼ ਵੈਨ ਦੇ ਗਾਰਡ ਨੂੰ ਗੋਲ਼ੀ ਮਾਰ ਕੇ ਲੱਖਾਂ ਰੁਪਏ ਲੁੱਟ ਕੇ ਲੈ ਗਏ ਬਦਮਾਸ਼

Tuesday, Jan 10, 2023 - 10:42 PM (IST)

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿਨ-ਦਿਹਾੜੇ ਆਈ. ਸੀ. ਆਈ. ਸੀ. ਆਈ. ਦੇ ਏ. ਟੀ. ਐੱਮ. ’ਚ ਕੈਸ਼ ਪਾਉਣ ਆਈ ਕੈਸ਼ ਵੈਨ ਦੇ ਗਾਰਡ ’ਤੇ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਵਜ਼ੀਰਾਬਾਦ ਇਲਾਕੇ ਦਾ ਹੈ। ਮ੍ਰਿਤਕ ਦੀ ਪਛਾਣ ਉਦੈ ਪਾਲ ਸਿੰਘ (55) ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਲੁੱਟੀ ਗਈ ਨਕਦੀ 8 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੇ ਲੁੱਟ ਅਤੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ਤੋਂ ਭਾਰਤ ਆ ਰਹੇ ਪੰਜਾਬੀ ਦੀ ਹਵਾਈ ਜਹਾਜ਼ ’ਚ ਮੌਤ

ਪੁਲਸ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉੱਤਰੀ ਜ਼ਿਲ੍ਹਾ ਡੀ. ਸੀ. ਪੀ. ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਪੁਲਸ ਘਟਨਾ ਸਮੇਂ ਕੈਸ਼ ਵੈਨ ’ਚ ਮੌਜੂਦ ਹੋਰ ਮੁਲਾਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਇਸ ਘਟਨਾ ’ਚ ਕੁਝ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਜਾਂਚ ਤੋਂ ਬਾਅਦ ਲੁੱਟ ਦੀ ਮਾਤਰਾ ਵਧ ਜਾਂ ਘਟ ਸਕਦੀ ਹੈ।


Mandeep Singh

Content Editor

Related News