ਜਿਊਲਰੀ ਸ਼ੋਅ ਰੂਮ ''ਚ ਬਦਮਾਸ਼ਾਂ ਨੇ ਕੀਤੀ ਫਾਇਰਿੰਗ, 2 ਲੋਕਾਂ ਦੀ ਮੌਤ

Sunday, Mar 03, 2019 - 01:09 PM (IST)

ਜਿਊਲਰੀ ਸ਼ੋਅ ਰੂਮ ''ਚ ਬਦਮਾਸ਼ਾਂ ਨੇ ਕੀਤੀ ਫਾਇਰਿੰਗ, 2 ਲੋਕਾਂ ਦੀ ਮੌਤ

ਲਖਨਊ-ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ 'ਚ ਸ਼ਨੀਵਾਰ ਰਾਤ ਮੋਟਰ ਸਾਈਕਲ ਸਵਾਰ ਬਦਮਾਸ਼ਾਂ ਨੇ ਇਕ ਜਿਊਲਰੀ ਦੀ ਦੁਕਾਨ 'ਚ ਲੁੱਟਖੋਹ ਕਰਕੇ ਇਕ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਵਾਰਦਾਤ 'ਚ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 2 ਹੋਰ ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਰਿਪੋਰਟ ਮੁਤਾਬਕ ਐੱਸ. ਐੱਸ. ਪੀ. ਕਲਾਨਿਧੀ ਨੈਥਾਨੀ ਨੇ ਦੱਸਿਆ ਕਿ ਕਲ ਰਾਤ ਮੋਟਰ ਸਾਈਕਲ ਸਵਾਰ 4 ਬਦਮਾਸ਼ਾਂ ਨੇ ਜਿਊਲਰੀ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਲੁੱਟ 'ਚ ਅਸਫਲ ਹੋਣ ਤੋਂ ਬਾਅਦ ਬਦਮਾਸ਼ਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ 4 ਲੋਕ  ਜ਼ਖਮੀ ਹੋਏ ਗਏ।

PunjabKesari


author

Iqbalkaur

Content Editor

Related News