4 ਸਾਲ ਬਾਅਦ ਹਟਾਈ ਗਈ ਮੀਰਵਾਈਜ਼ ਉਮਰ ਫਾਰੂਕ ਦੀ ਨਜ਼ਰਬੰਦ, ਜਾਮੀਆ ਮਸਜਿਦ ''ਚ ਪੜ੍ਹਨਗੇ ਨਮਾਜ਼
Friday, Sep 22, 2023 - 11:47 AM (IST)
ਸ਼੍ਰੀਨਗਰ (ਭਾਸ਼ਾ)- ਹੁਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਈਜ਼ ਉਮਰ ਫਾਰੂਕ ਦੀ ਨਜ਼ਰਬੰਦ ਚਾਰ ਸਾਲ ਬਾਅਦ ਸ਼ੁੱਕਰਵਾਰ ਨੂੰ ਹਟਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇੱਥੇ ਇਹ ਜਾਣਕਾਰੀ ਕੀਤੀ। ਫਾਰੂਕ ਨੂੰ ਅਗਸਤ 2019 'ਚ ਸੰਵਿਧਾਨ ਦੀ ਧਾਰਾ 370 ਰੱਦ ਕੀਤੇ ਜਾਣ ਦੇ ਮੱਦੇਨਜ਼ਰ ਨਜ਼ਰਬੰਦ ਕੀਤਾ ਗਿਆ ਸੀ। ਅੰਜੁਮਨ ਔਕਾਫ਼ ਜਾਮੀਆ ਮਸਜਿਦ (ਮਸਜਿਦ ਦੀ ਪ੍ਰਬੰਧਨ ਕਮੇਟੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਮੀਰਵਾਈਜ਼ ਨੂੰ ਇੱਥੇ ਨੌਹੱਟਾ ਇਲਾਕੇ 'ਚ ਸਥਿਤ ਇਤਿਹਾਸਸਕ ਜਾਮੀਆ ਮਸਜਿਦ 'ਚ ਜੁਮੇ ਦੀ ਨਮਾਜ਼ ਅਦਾ ਕਰਨ ਦੀ ਮਨਜ਼ੂਰੀ ਹੋਵੇਗੀ।
ਇਹ ਵੀ ਪੜ੍ਹੋ : 9ਵੀਂ ਜਮਾਤ ਦਾ ਵਿਦਿਆਰਥੀ ਸਕੂਲ 'ਚ ਪੜ੍ਹਦਾ-ਪੜ੍ਹਦਾ ਹੋ ਗਿਆ ਬੇਹੋਸ਼, ਫਿਰ ਵਾਪਰ ਗਿਆ ਭਾਣਾ
ਔਕਾਫ਼ ਨੇ ਇਕ ਬਿਆਨ 'ਚ ਕਿਹਾ,''ਸੀਨੀਅਰ ਪੁਲਸ ਅਧਿਕਾਰੀ ਵੀਰਵਾਰ ਨੂੰ ਮੀਰਵਾਈਜ਼ ਦੇ ਘਰ ਗਏ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਨ ਅਤੇ ਨਮਾਜ਼ ਲਈ ਜਾਮੀਆ ਮਸਜਿਦ ਜਾਣ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।'' ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਮੁਖੀ ਅਤੇ ਵੱਖਵਾਦੀ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਈਜ਼ ਨੇ ਕੁਝ ਦਿਨ ਪਹਿਲੇ ਹੀ ਜੰਮੂ ਕਸ਼ਮੀਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਨੇ 15 ਸਤੰਬਰ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਮੀਰਵਾਈਜ਼ ਦੀ ਪਟੀਸ਼ਨ 'ਤੇ ਆਪਣਾ ਜਵਾਬ ਦਾਖ਼ਲ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਸੀ। ਹੁਰੀਅਤ ਨੇਤਾ 5 ਅਗਸਤ 2019 ਤੋਂ ਨਜ਼ਰਬੰਦ ਸਨ। ਕੇਂਦਰ ਨੇ ਇਸੇ ਦਿਨ ਜੰਮੂ ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜਾ ਰੱਦ ਕਰ ਦਿੱਤਾ ਸੀ ਅਤੇ ਉਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8