ਇਸ਼ਕ 'ਚ ਅੰਨ੍ਹੀ ਨਾਬਾਲਗਾ ਦਾ ਕਾਰਾ, ਫ਼ੌਰੀ ਤੌਰ 'ਤੇ ਵਿਆਹ ਨਾ ਹੋਣ 'ਤੇ ਚੁੱਕ ਲਿਆ ਖ਼ੌਫ਼ਨਾਕ ਕਦਮ
Tuesday, Feb 07, 2023 - 04:54 AM (IST)
ਨੈਸ਼ਨਲ ਡੈਸਕ: ਅਸਮ ਦੇ ਕਛਾਰ ਜ਼ਿਲ੍ਹੇ ਵਿਚ 17 ਸਾਲਾ ਕੁੜੀ ਨੇ ਸਿਰਫ਼ ਇਸ ਲਈ ਆਪਣੀ ਜਾਨ ਦੇ ਦਿੱਤੀ ਕਿਉਂਕਿ ਉਸ ਦੇ ਪਰਿਵਾਰ ਨੇ ਉਸ ਨੂੰ ਫ਼ੌਰੀ ਤੌਰ 'ਤੇ ਆਪਣੇ ਪ੍ਰੇਮੀ ਨਾਲ ਵਾਇਹ ਕਰਨ ਤੋਂ ਮਨ੍ਹਾਂ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਇਹ ਘਟਨਾ ਬਾਲ ਵਿਆਹ ਦੇ ਖ਼ਿਲਾਫ਼ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿਚਾਲੇ ਵਾਪਰੀ। ਇਸ ਮੁਹਿੰਮ ਕਾਰਨ ਅਸਮ ਦੀ ਬਰਾਕ ਘਾਟੀ ਵਿਚ ਹੈਲਾਕਾਂਡੀ, ਕਛਾਰ ਅਤੇ ਕਰੀਮਗੰਜ ਜ਼ਿਲ੍ਹਿਆਂ ਵਿਚ ਕਈ ਨਾਬਾਲਿਗ ਕੁੜੀਆਂ ਦੇ ਵਿਆਹ ਰੱਦ ਕਰਨੇ ਪਏ ਹਨ।
ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ MP ਜ਼ਿਮਨੀ ਚੋਣ ਨੂੰ ਲੈ ਕੇ ਜਾਰੀ ਹੋਏ ਨਿਰਦੇਸ਼, ਪ੍ਰਸ਼ਾਸਨ ਨੇ ਅਰੰਭੀਆਂ ਤਿਆਰੀਆਂ
ਸੂਬੇ ਵਿਚ ਬਾਲ ਵਿਆਹ ਦੇ ਖ਼ਿਲਾਫ਼ ਤਿੰਨ ਫ਼ਰਵਰੀ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੋਮਵਾਰ ਤਕ ਸੂਬੇ ਵਿਚ ਘੱਟੋ-ਘੱਟ 2441 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਕਛਾਰ ਜ਼ਿਲ੍ਹੇ ਦੇ ਧਲਾਈ ਇਲਾਕੇ ਵਿਚ 17 ਸਾਲਾ ਕੁੜੀ ਨੇ ਸ਼ਨਿੱਚਰਵਾਰ ਨੂੰ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਦੇ ਪਰਿਵਾਰ ਦੇ ਲੋਕਾਂ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੀ ਇਜਾਜ਼ਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਮਾਮੇ ਘਰ ਜਾ ਰਹੇ ਨੌਜਵਾਨ ਨੂੰ XUV ਨੇ ਮਾਰੀ ਟੱਕਰ, ਹਸਪਤਾਲ 'ਚ ਤੋੜਿਆ ਦਮ
ਕੁੜੀ ਦੇ ਇਕ ਰਿਸ਼ਤੇਦਾਰ ਨੇ ਦੱਸਿਆ, ‘‘ਉਹ ਆਪਣੇ ਪ੍ਰੇਮੀ ਦੇ ਨਾਲ ਭੱਜਣ ਦੀ ਤਿਆਰੀ 'ਚ ਸੀ, ਪਰ ਪਰਿਵਾਰ ਨੂੰ ਇਸ ਦਾ ਪਤਾ ਲੱਗ ਗਿਆ ਅਤੇ ਉਸ ਨੂੰ ਰੋਕ ਲਿਆ ਗਿਆ। ਗੁਆਂਢੀ ਪਿੰਡਾਂ ਵਿਚ ਬਾਲ ਵਿਆਹ ਦੇ ਮਾਮਲੇ ਵਿਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।'' ਐਤਵਾਰ ਸ਼ਾਮ ਤਕ ਗ੍ਰਿਫ਼ਤਾਰੀਆਂ ਦੀ ਗਿਣਤੀ ਬਰਾਕ ਘਾਟੀ ਵਿਚ 243, ਕਛਾਰ ਵਿਚ 80, ਹੈਲਾਕਾਂਡੀ ਵਿਚ 82 ਅਤੇ ਕਰੀਮਗੰਜ ਵਿਚ 81 ਸੀ। ਵਿਆਹ ਭਵਨ ਦੇ ਮਾਲਕਾਂ ਮੁਤਾਬਕ ਮੁਹਿੰਮ ਚਲਾਏ ਜਾਣ ਤੋਂ ਬਾਅਦ ਕਈ ਲੋਕਾਂ ਨੇ ਵਿਆਹ ਨੂੰ ਰੱਦ ਕਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।