ਦੋਸਤ ਦੇ ਜਨਮਦਿਨ ''ਚ ਸ਼ਾਮਲ ਹੋਣ ਗਈ ਨਾਬਾਲਗ ਨਾਲ ਸਮੂਹਕ ਜਬਰ ਜ਼ਨਾਹ, 6 ਲੋਕ ਗ੍ਰਿਫ਼ਤਾਰ

Saturday, Jun 05, 2021 - 05:53 PM (IST)

ਦੋਸਤ ਦੇ ਜਨਮਦਿਨ ''ਚ ਸ਼ਾਮਲ ਹੋਣ ਗਈ ਨਾਬਾਲਗ ਨਾਲ ਸਮੂਹਕ ਜਬਰ ਜ਼ਨਾਹ, 6 ਲੋਕ ਗ੍ਰਿਫ਼ਤਾਰ

ਮੁੰਬਈ- ਉੱਤਰ ਮੁੰਬਈ ਦੇ ਮਲਵਾਨੀ 'ਚ ਆਪਣੇ ਦੋਸਤ ਦੇ ਜਨਮਦਿਨ ਸਮਾਰੋਹ 'ਚ ਸ਼ਾਮਲ ਹੋਣ ਗਈ 16 ਸਾਲਾ ਕੁੜੀ ਨਾਲ ਸਮੂਹਕ ਜਬਰ ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੰਗਲਵਾਰ ਰਾਤ ਇਹ ਘਟਨਾ ਵਾਪਰੀ ਸੀ ਅਤੇ ਇਸ ਮਾਮਲੇ 'ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 7ਵੇਂ ਦੋਸ਼ੀ ਦੀ ਭਾਲ ਜਾਰੀ ਹੈ।

ਉਨ੍ਹਾਂ ਕਿਹਾ,''ਕੁੜੀ ਆਪਣੇ ਦੋਸਤ ਦੀ ਜਨਮ ਦਿਨ ਪਾਰਟੀ 'ਚ ਸ਼ਾਮਲ ਹੋਣ ਲਈ ਆਪਣੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਕੇ ਚੱਲੀ ਗਈ ਤਾਂ ਕਿ ਉਸ ਦੇ ਪਰਿਵਾਰ ਵਾਲੇ ਉਸ ਨੂੰ ਰੋਕ ਨਾ ਸਕਣ। ਅਗਲੇ ਤਿਨ ਉਸ ਨੇ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਆਪਣੇ ਪਰਿਵਾਰ ਨੂੰ ਸਮੂਹਕ ਜਬਰ ਜ਼ਨਾਹ ਹੋਣ ਦੀ ਜਾਣਕਾਰੀ ਦਿੱਤੀ। ਉਸ ਨੇ ਸ਼ਿਕਾਇਤ 'ਚ 7 ਲੋਕਾਂ ਦੇ ਨਾਮ ਦਰਜ ਕਰਵਾਏ ਹਨ, ਜਿਨ੍ਹਾਂ 'ਚੋਂ ਸ਼ੁੱਕਰਵਾਰ ਰਾਤ ਨੂੰ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।'' ਮਲਵਾਨੀ ਥਾਣੇ ਦੀ ਅਧਿਕਾਰੀ ਨੇ ਦੱਸਿਆ ਕਿ 7 ਦੋਸ਼ੀਆਂ 'ਤੇ ਜਬਰ ਜ਼ਨਾਹ, ਅਪਰਾਧਕ ਧਮਕੀ, ਜ਼ਬਰਨ ਵਸੂਲੀ ਸਮੇਤ ਹੋਰ ਅਪਰਾਧਾਂ ਦੇ ਅਧੀਨ ਮਾਮਲੇ ਦਰਜ ਕੀਤੇ ਗਏ ਹਨ।


author

DIsha

Content Editor

Related News