ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹਵਾਈ ਫੌਜ ਦੇ ਸਾਬਕਾ ਮੁਲਾਜ਼ਮ ਨੂੰ 20 ਸਾਲ ਦੀ ਜੇਲ੍ਹ
Friday, Jan 16, 2026 - 05:49 PM (IST)
ਦੇਹਰਾਦੂਨ- ਦੇਹਰਾਦੂਨ ਦੀ ਇਕ ਅਦਾਲਤ ਨੇ ਹਵਾਈ ਫੌਜ ਦੇ ਇਕ ਸਾਬਕਾ ਕਰਮਚਾਰੀ ਨੂੰ ਆਪਣੀ ਨਾਬਾਲਗ ਧੀ ਨਾਲ ਜਬਰ ਜ਼ਿਨਾਹ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ (ਪੋਕਸੋ) ਅਰਚਨਾ ਸਾਗਰ ਨੇ ਦੋਸ਼ੀ 'ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਅਤੇ ਪੀੜਤਾ ਨੂੰ 3 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਪੀੜਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦਾ ਜਿਨਸੀ ਸ਼ੋਸ਼ਣ ਉਦੋਂ ਸ਼ੁਰੂ ਕਰ ਦਿੱਤਾ ਸੀ ਜਦੋਂ ਉਹ ਸਿਰਫ਼ 5-6 ਸਾਲ ਦੀ ਸੀ। ਉਸਨੇ ਉਸ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਸੀ। ਹਾਲਾਂਕਿ, ਆਪਣੇ ਪਿਤਾ ਦੇ ਹੱਥੋਂ ਕਈ ਸਾਲਾਂ ਤੱਕ ਸ਼ੋਸ਼ਣ ਸਹਿਣ ਤੋਂ ਬਾਅਦ, ਨਵੰਬਰ 2023 'ਚ, 17 ਸਾਲਾ ਪੀੜਤਾ ਨੇ ਆਪਣੀ ਮਾਂ ਨੂੰ ਦੱਸਣ ਦੀ ਹਿੰਮਤ ਜੁਟਾਈ, ਜਿਸ ਨੇ ਉਸੇ ਦਿਨ ਪੁਲਸ ਸ਼ਿਕਾਇਤ ਦਰਜ ਕਰਵਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
