ਇਨਸਾਨੀਅਤ ਸ਼ਰਮਸਾਰ: 11 ਮਹੀਨੇ ਦੀ ਮਾਸੂਮ ਨਾਲ ਨਾਬਾਲਿਗ ਚਚੇਰੇ ਭਰਾ ਨੇ ਕੀਤਾ ਕੁਕਰਮ

Monday, Aug 16, 2021 - 08:22 PM (IST)

ਇਨਸਾਨੀਅਤ ਸ਼ਰਮਸਾਰ: 11 ਮਹੀਨੇ ਦੀ ਮਾਸੂਮ ਨਾਲ ਨਾਬਾਲਿਗ ਚਚੇਰੇ ਭਰਾ ਨੇ ਕੀਤਾ ਕੁਕਰਮ

ਬਲਰਾਮਪੁਰ - ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਸਥਾਨਕ ਥਾਣਾ ਖੇਤਰ ਦੇ ਲਾਲਪੁਰ ਵਿਸ਼ੁਨਪੁਰ ਪਿੰਡ ਵਿੱਚ 11 ਮਹੀਨੇ ਦੀ ਮਾਸੂਮ ਬੱਚੀ ਨਾਲ ਉਸ ਦੇ ਨਾਬਾਲਿਗ ਚਚੇਰੇ ਭਰਾ ਨੇ ਕੁਕਰਮ ਕੀਤਾ। ਪਰਿਵਾਰ ਵਾਲਿਆਂ ਅਤੇ ਗੁਆਂਢੀਆਂ ਨੇ ਮਾਸੂਮ ਬੱਚੀ ਦੀ ਮਾਂ 'ਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਪਰ ਉਸ ਨੇ ਕਿਸੇ ਦੀ ਨਾ ਸੁਣੀ। ਘਟਨਾ ਸ਼ੁੱਕਰਵਾਰ ਦੁਪਹਿਰ ਹੋਈ ਜਿਸ ਦਾ ਕੇਸ ਸ਼ਨੀਵਾਰ ਦੇਰ ਸ਼ਾਮ ਦਰਜ ਹੋਇਆ ਹੈ। ਪੁਲਸ ਨੇ ਮਾਸੂਮ ਦੀ ਡਾਕਟਰੀ ਜਾਂਚ ਕਰਵਾਈ, ਜਿਸ ਵਿੱਚ ਕੁਕਰਮ ਦੀ ਪੁਸ਼ਟੀ ਹੋਈ ਹੈ। ਪੁਲਸ ਦੋਸ਼ੀ ਚਚਰੇ ਭਰਾ ਦੀ ਤਲਾਸ਼ ਵਿੱਚ ਜੁਟੀ ਹੈ।

ਮਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਉਹ 11 ਮਹੀਨੇ ਦੀ ਮਾਸੂਮ ਬੱਚੀ ਨੂੰ ਮੰਜੇ 'ਤੇ ਲਿਟਾ ਕੇ ਘਰ ਦੇ ਬਾਹਰ ਕੱਪੜੇ ਧੋਣ ਚੱਲੀ ਗਈ ਸੀ। ਘਰ ਦੇ ਨਾਲ ਹੀ ਉਸ ਦੇ ਜੇਠ ਦਾ ਘਰ ਹੈ। ਜੇਠ ਦਾ 15 ਸਾਲਾ ਪੁੱਤਰ ਕਾਲੀਆ ਮਾਸੂਮ ਬੱਚੀ ਨੂੰ ਆਪਣੇ ਘਰ ਚੁੱਕ ਕੇ ਲੈ ਗਿਆ ਅਤੇ ਕੁਕਰਮ ਕੀਤਾ। ਘਰ ਪਰਤਣ 'ਤੇ ਧੀ ਨਹੀਂ ਮਿਲੀ ਤਾਂ ਮਾਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ। ਜੇਠ ਦੇ ਘਰ ਜਾ ਕੇ ਵੇਖਿਆ ਤਾਂ ਮਾਸੂਮ ਬੱਚੀ ਮੰਜੇ 'ਤੇ ਬੇਹੋਸ਼ ਪਈ ਸੀ। ਬਿਸਤਰਾ ਖੂਨ ਨਾਲ ਭਿੱਜਿਆ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਲੀਆ ਘਰ ਛੱਡ ਕੇ ਭੱਜ ਗਿਆ। ਮਾਂ ਨੇ ਇਹ ਗੱਲ ਹੋਰ ਲੋਕਾਂ ਨੂੰ ਦੱਸੀ ਤਾਂ ਸਾਰਿਆਂ ਦੇ ਹੋਸ਼ ਉੱਡ ਗਏ।

ਸ਼ੁੱਕਰਵਾਰ ਨੂੰ ਕਾਲੀਆ ਦੇ ਘਰਵਾਲੇ ਅਤੇ ਗੁਆਂਢੀ ਬੀਬੀ ਨੂੰ ਸਮਝਾਉਣ ਵਿੱਚ ਲੱਗੇ ਰਹੇ। ਸਾਰਿਆਂ ਦਾ ਕਹਿਣਾ ਸੀ ਕਿ ਮੁਕੱਦਮਾ ਲਿਖਾਉਣ 'ਤੇ ਘਰ ਦੀ ਇੱਜਤ ਚੱਲੀ ਜਾਵੇਗੀ ਪਰ ਬੀਬੀ ਨੇ ਕਿਸੇ ਦੀ ਗੱਲ ਨਹੀਂ ਮੰਨੀ। ਉਸ ਨੇ ਸ਼ਨੀਵਾਰ ਦੇਰ ਸ਼ਾਮ ਲਲਿਆ ਥਾਣਾ ਵਿੱਚ ਤਹਿਰੀਰ ਦੇ ਕੇ ਘਟਨਾ ਤੋਂ ਜਾਣੂ ਕਰਾਇਆ। ਸੂਚਨਾ ਮਿਲਦੇ ਹੀ ਸਦਰ ਐੱਸ.ਡੀ.ਐੱਮ. ਅਰੁਣ ਕੁਮਾਰ ਗੌੜ ਅਤੇ ਸੀ.ਓ. ਰਾਧਾਰਮਣ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇੰਚਾਰਜ ਇੰਸਪੈਕਟਰ ਯੋਗੇਂਦਰ ਯਾਦਵ ਨੇ ਦੱਸਿਆ ਕਿ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ। ਮਾਮਲਾ ਦਰਜ ਕਰ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News