ਸ਼ਰਮਨਾਕ! ਨਾਬਾਲਗ ਭਰਾ ਨੇ ਸਾਢੇ 3 ਸਾਲਾ ਭੈਣ ਨਾਲ ਕੀਤਾ ਜਬਰ ਜ਼ਿਨਾਹ, ਬੱਚੀ ਦੀ ਹਾਲਤ ਗੰਭੀਰ

Friday, Feb 04, 2022 - 06:34 PM (IST)

ਸ਼ਰਮਨਾਕ! ਨਾਬਾਲਗ ਭਰਾ ਨੇ ਸਾਢੇ 3 ਸਾਲਾ ਭੈਣ ਨਾਲ ਕੀਤਾ ਜਬਰ ਜ਼ਿਨਾਹ, ਬੱਚੀ ਦੀ ਹਾਲਤ ਗੰਭੀਰ

ਮੋਦਿਨੀਨਗਰ (ਭਾਸ਼ਾ)- ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਰੇਹਲਾ ਥਾਣਾ ਖੇਤਰ ਦੇ ਇਕ ਪਿੰਡ 'ਚ ਸਾਢੇ ਤਿੰਨ ਸਾਲਾ ਬੱਚੀ ਨਾਲ ਉਸ ਦੇ 14 ਸਾਲਾ ਚਚੇਰੇ ਭਰਾ ਵਲੋਂ ਜਬਰ ਜ਼ਿਨਾਹ ਕੀਤਾ ਗਿਆ। ਪੁਲਸ ਨੇ ਮੁੰਡੇ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਉਕਤ ਘਟਨਾ ਸ਼ੁੱਕਰਵਾਰ ਸਵੇਰੇ ਰੇਹਲਾ ਥਾਣਾ ਖੇਤਰ ਦੀ ਹੈ।

ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ, ਉਦੋਂ ਉਸ ਦਾ ਭਰਾ ਆਇਆ ਅਤੇ ਉਸ ਨੂੰ ਕਿਤੇ ਲੈ ਗਿਆ, ਉੱਥੇ ਉਸ ਨਾਲ ਜਬਰ ਜ਼ਿਨਾਹ ਕੀਤਾ। ਥਾਣਾ ਇੰਚਾਰਜ ਨੇਮਧਾਰੀ ਰਜਕ ਨੇ ਦੱਸਿਆ ਕਿ ਬੱਚੀ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਮੋਦਿਨੀਨਗਰ ਸਥਿਤ ਮੋਦਿਨੀਰਾਏ ਮੈਡੀਕਲ ਯੂਨੀਵਰਸਿਟੀ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News